Site icon TheUnmute.com

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ!

Goldy Brar

ਚੰਡੀਗੜ੍ਹ 26 ਸਤੰਬਰ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਹੋ ਗਿਆ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਗੋਲਡੀ ਬਰਾੜ ਆਪਣੇ ਠਿਕਾਣੇ ਬਦਲ ਰਿਹਾ ਹੈ | ਜਿਕਰਯੋਗ ਹੈ ਕਿ ਪੁਲਿਸ ਨੇ ਗੋਲਡੀ ਬਰਾੜ (Goldi Brar) ਖ਼ਿਲਾਫ਼ ਦੋ ਪੁਰਾਣੇ ਕੇਸਾਂ ਵਿੱਚ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ।

ਪੁਲਿਸ ਮੁਤਾਬਕ ਕੈਨੇਡਾ ਵਿਚ ਬੈਠੇ ਗੋਲਡੀ ਬਰਾੜ ਨੇ ਉਥੋਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਸ਼ ਰਚੀ ਸੀ | ਸੂਤਰਾਂ ਮੁਤਾਬਕ ਗੋਲਡੀ ਕੌਮਾਂਤਰੀ ਸੰਪਰਕ ਰਾਹੀਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਲੁਕਿਆ ਹੋ ਸਕਦਾ ਹੈ। ਗੋਲਡੀ ਬਰਾੜ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਬੰਬੀਹਾ ਗੈਂਗ ਦੀ ਹਿੱਟ ਲਿਸਟ ‘ਤੇ ਹੈ।

Exit mobile version