Site icon TheUnmute.com

ਗੈਂਗਸਟਰ ਗੋਲਡੀ ਬਰਾੜ ਦਾ ਦਾਅਵਾ, ਸਿੱਧੂ ਮੂਸੇਵਾਲਾ ਨੇ 2 ਕਰੋੜ ਦੀ ਕੀਤੀ ਸੀ ਪੇਸ਼ਕਸ਼

Goldy Brar

ਚੰਡੀਗੜ੍ਹ 15 ਜੁਲਾਈ 2022: ਸਿੱਧੂ ਮੂਸੇਅਲਾ ਕਤਲ ਮਾਮਲੇ ‘ਚ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ | ਸਿੱਧੂ ਮੂਸੇਵਾਲਾ ਦੇ ਕਤਲਕਾਂਡ ‘ਚ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ (Goldy Brar) ਨੇ ਇੱਕ ਨਿਊਜ਼ ਨੂੰ ਭੇਜੀ ਵੀਡੀਓ ‘ਚ ਕਈ ਵੱਡੇ ਖੁਲਾਸੇ ਕੀਤੇ ਹਨ । ਗੋਲਡੀ ਬਰਾੜ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ ਉਸ ਨੂੰ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ। ਸੂਤਰਾਂ ਦੇ ਅਨੁਸਾਰ ਪੰਜਾਬ ਅਤੇ ਦਿੱਲੀ ਪੁਲਿਸ ਨੇ ਉਨ੍ਹਾਂ ਦੀ ਆਵਾਜ਼ ਦੀ ਪੁਸ਼ਟੀ ਕੀਤੀ ਹੈ।

ਇਸਦੇ ਨਾਲ ਹੀ ਗੋਲਡੀ ਨੇ ਕਿਹਾ ਕਿ ਚੋਣਾਂ ਦੌਰਾਨ ਮੂਸੇਵਾਲਾ ਨੇ ਆਪਣੀ ਜਾਨ ਬਚਾਉਣ ਲਈ 2 ਕਰੋੜ ਦੀ ਪੇਸ਼ਕਸ਼ ਕੀਤੀ ਸੀ। ਸਾਨੂੰ ਭਰਾ ਦੇ ਖੂਨ ਦਾ ਬਦਲਾ ਲੈਣਾ ਸੀ,। ਉਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਖਾਣੀ ਪਵੇਗੀ ਕਿ ਤੁਸੀਂ ਸਿੱਧੂ ਮੂਸੇਵਾਲਾ ਨੂੰ ਕੁਝ ਨਹੀਂ ਕਰੋਗੇ। ਪਰ ਇਸ ਪੇਸ਼ਕਸ਼ ਨੂੰ ਗੋਲਡੀ ਬਰਾੜ ਨੇ ਠੁਕਰਾ ਦਿੱਤਾ ਸੀ ਅਤੇ ਕਿਸੇ ਵੀ ਹਾਲਤ ਵਿੱਚ ਸਮਝੌਤਾ ਨਹੀਂ ਕੀਤਾ |

ਗੋਲਡੀ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ‘ਸਾਡੇ ਦੋ ਭਰਾਵਾਂ ਦੇ ਕਤਲ ‘ਚ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਹੱਥ ਸੀ। ਇਸ ਲਈ ਅਸੀਂ ਦੋਵਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਕੋਈ ਪਛਤਾਵਾ ਨਹੀਂ ਹੈ। ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲਾਂ ਬਾਰੇ ਗੱਲ ਕਰਦਿਆਂ ਗੋਲਡੀ ਨੇ ਕਿਹਾ ਕਿ ਉਨ੍ਹਾਂ ਦੇ ਕਤਲ ਕੇਸ ਵਿੱਚ ਕਾਨੂੰਨ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਜਿਸਦੇ ਚੱਲਦੇ ਅਸੀਂ ਹਥਿਆਰ ਚੁੱਕ ਕੇ ਬਦਲਾ ਲੈ ਲਿਆ ਹੈ । ਸਾਨੂੰ ਮੂਸੇਵਾਲਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੈ।

ਜਾਰੀ ਵੀਡੀਓ ‘ਚ ਗੋਲਡੀ ਬਰਾੜ ਨੇ ਕਿਹਾ ਕਿ ‘ਲੋਕ ਸਾਨੂੰ ਮਾੜਾ ਕਹਿੰਦੇ ਹਨ, ਪਰ ਅਸੀਂ ਮਾੜੇ ਹੀ ਚੰਗੇ ਹਾਂ, ਕਿਉਂਕਿ ਲੋਕ ਚੰਗੇ ਬੰਦਿਆਂ ਦੇ ਘਰ ਤਬਾਹ ਕਰ ਦਿੰਦੇ ਹਨ। ਗੋਲਡੀ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਨੂੰ ਸ਼ਹੀਦ ਅਤੇ ਯੋਧਾ ਕਿਹਾ ਜਾ ਰਿਹਾ ਹੈ ਪਰ ਜਦੋਂ ਉਹ ਜਿਉਂਦਾ ਸੀ ਤਾਂ 95 ਫੀਸਦੀ ਲੋਕ ਉਸ ਨੂੰ ਬੁਰਾ ਭਲਾ ਕਹਿੰਦੇ ਸਨ । ਬਰਾੜ ਨੇ ਕਿਹਾ ਕਿ ਸਿੱਧੂ ਨੂੰ ਪਤਾ ਸੀ ਕਿ ਅਸੀਂ ਉਸ ਨੂੰ ਮਾਰਨ ਜਾ ਰਹੇ ਹਾਂ ਅਤੇ ਅਸੀਂ ਉਸ ਨੂੰ ਦੱਸ ਕੇ ਹੀ ਉਸਦਾ ਕਤਲ ਕੀਤਾ ਹੈ। ਅਸੀਂ ਬਦਲਾ ਲੈਣਾ ਸੀ ਤੇ ਅਸੀਂ ਬਦਲਾ ਲੈ ਕੇ ਦਿਖਾਇਆ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੀਪੀ ਐਚਜੀਐਸ ਧਾਲੀਵਾਲ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਜਾਂਚ ਵਿੱਚ 2 ਕਰੋੜ ਦੇ ਆਫਰ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।

Exit mobile version