Site icon TheUnmute.com

ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ ‘ਚ ਤਿੰਨ ਮੁਲਜ਼ਮਾਂ ਦੀ ਅਦਾਲਤ ‘ਚ ਪੇਸ਼ੀ, ਨਿਆਂਇਕ ਹਿਰਾਸਤ ‘ਚ ਭੇਜਿਆ

Gangster Deepak Tinu

ਚੰਡੀਗੜ੍ਹ 19 ਅਕਤੂਬਰ 2022: ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜਮ ਕੁਲਦੀਪ, ਰਾਜਵੀਰ ਅਤੇ ਰਜਿੰਦਰ ਦਾ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਤਿੰਨਾਂ ਮੁਲਜਮਾਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।

ਜਿਕਰਯੋਗ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਏਜੀਟੀਐੱਫ (AGTF) ਅਤੇ ਐੱਸਆਈਟੀ ਨੇ ਸਾਂਝੀ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਕੁਲਦੀਪ, ਰਾਜਵੀਰ ਅਤੇ ਰਜਿੰਦਰ ਨੂੰ ਗ੍ਰਿਫਤਾਰ ਕੀਤਾ ਸੀ | ਜਿੱਥੇ 12 ਅਕਤੂਬਰ ਨੂੰ ਮਾਣਯੋਗ ਮਾਨਸਾ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 19 ਅਕਤੂਬਰ ਤੱਕ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ । ਪੁਲਿਸ ਮੁਤਾਬਕ ਇਹ ਤਿੰਨ ਮੁਲਜ਼ਮ ਦੀਪਕ ਟੀਨੂੰ ਦੇ ਭੱਜਣ ਦੀ ਯੋਜਨਾ ਨਾਲ ਜੁੜੇ ਹੋਏ ਹਨ |

Exit mobile version