July 8, 2024 12:55 am
SAS Nagar

ਗੈਂਗਸਟਰਾਂ ਨੂੰ ਅਸਲਾ ਸਪਲਾਈ ਤੇ ਮੈਨੂਫੈਕਚਰ ਕਰਨ ਵਾਲੇ ਗਿਰੋਹ ਦੇ ਮੈਂਬਰ 20 ਪਿਸਟਲਾਂ ਸਮੇਤ ਕੀਤੇ ਗ੍ਰਿਫਤਾਰ

ਐਸ.ਏ.ਐਸ ਨਗਰ 4 ਨਵੰਬਰ 2022: ਪੰਜਾਬ ਡੀਜੀਪੀ ਗੌਰਵ ਯਾਦਵ, ਆਈ.ਪੀ.ਐਸ, ਡੀ.ਜੀ.ਪੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆ ਗੈਂਗਸਟਰਾ ਨੂੰ ਅਸਲਾ ਸਪਲਾਈ ਤੇ ਮੈਨੂਫੈਕਚਰ ਕਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ 20 ਪਿਸਟਲਾਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ ।

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਮੁਹੱਇਆ ਕਰਵਾਏ ਜਾ ਰਹੇ ਹਥਿਆਰਾਂ ਦੇ ਸਰੋਤ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਮੁਹਿੰਮ ਦੌਰਾਨ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ. ਗੁਰਸੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਵੱਲੋਂ ਮਿਤੀ 28-10-2022 ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਅਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦੇ ਮੈਂਬਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਭੁਰੂ ਚੌਕ ਖਰੜ ਵਿਖੇ ਨਾਕਾਬੰਦੀ ਦੌਰਾਨ ਮੁਕਦਮਾ ਨੰਬਰ 309 ਮਿਤੀ 28-10-2022 ਅ/ਧ 25-54-59 ਆਰਮਜ ਐਕਟ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕਰਕੇ ਉਸ ਪਾਸੋ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਮਿਤੀ 01-11-2022 ਨੂੰ ਅਗਲੀ ਤਫਤੀਸ਼ ਡੂੰਘਾਈ ਨਾਲ ਕਰਦੇ ਹੋਏ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਜਿਨ੍ਹਾਂ ਨੂੰ ਗੁਰਸੇਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਲੀਡ ਕਰ ਰਹੇ ਸਨ। ਜਿੰਨਾ ਨੇ ਮੱਧ ਪ੍ਰਦੇਸ਼ ਦੇ ਸੇਦਵਾ ਸ਼ਹਿਰ ਦੇ ਨੇੜੇ ਪਿੰਡ ਕਲਾਲਦਾ ਨੈਸ਼ਨਲ ਹਾਈਵੇ ਨੰਬਰ 52 ਤੋਂ ਗ੍ਰਿਫਤਾਰ ਅਨਿਲ ਰਾਜੂ ਪਾਵਰਾ ਪੁੱਤਰ ਰਾਜ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲ੍ਹਾ ਜਲਗਾਓ ਮਾਹਾਰਾਸਟਰਾ ਉਮਰ ਕਰੀਬ 29 ਸਾਲ ਅਤੇ ਅਨਵੀਰ ਜਾਮ ਸਿੰਘ ਪਾਵਰਾ ਪੁੱਤਰ ਜਾਮ ਸਿੰਘ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲ੍ਹਾ ਜਲਗਾਓ ਮਾਹਾਰਾਸ਼ਟਰਾ ਉਮਰ ਕਰੀਬ 24 ਸਾਲ ਨੂੰ 20 ਨਜਾਇਜ ਪਿਸਟਲਾ 32 ਬੋਰ ਅਤੇ 20 ਕਾਰਤੂਸ 32 ਬੋਰ ਸਮੇਤ ਗਿ੍ਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਸੀ।

ਜੋ ਹੁਣ ਤੱਕ ਦੀ ਪੁੱਛਗਿਛ ਤੋਂ ਸਾਹਮਣੇ ਆਇਆ ਹੈ ਕਿ ਦੋਨੋ ਗ੍ਰਿਫਤਾਰ ਵਿਅਕਤੀ ਮਾਹਾਰਾਸਰਾ ਦੇ ਜ਼ਿਲ੍ਹਾ ਜਲਗਾਓਂ ਦੇ ਰਹਿਣਵਾਲੇ ਹਨ ਜੋ ਕਿ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੜਵਾਨੀ ਦੇ ਬਾਰਡਰ ਤੇ ਹੈ ਅਤੇ ਇਹ ਉਮਰਟੀ ਪਿੰਡ ਦਾ ਕੁਝ ਹਿੱਸਾ ਮਾਹਾਰਾਸਟਰਾਂ ਵਿੱਚ ਅਤੇ ਕੁੱਝ ਹਿੱਸਾ ਮੱਧ ਪ੍ਰਦੇਸ਼ ਵਿਚ ਪੈਂਦਾ ਹੈ ਜੋ ਇੱਥੇ ਜੰਗਲ ਵਿਚ ਛੋਟੀ ਛੋਟੀ ਬਸਤੀਆਂ ਹਨ, ਜੋ ਇੱਥੇ ਬਸਤੀਆਂ ਵਿੱਚ ਨਜਾਇਜ਼ ਅਸਲਾ ਮੈਨੂਫੈਕਚਰ ਕੀਤਾ ਜਾ ਰਿਹਾ ਹੈ ਅਤੇ ਹਿੰਦੋਸਤਾਨ ਦੇ ਕ੍ਰਿਮੀਨਲ ਅਤੇ ਗੈਂਗਸਟਰਾਂ ਨੂੰ ਇੱਥੋਂ ਹੀ ਅਸਲਾ ਸਪਲਾਈ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਮੋਹਾਲੀ ਪੁਲਿਸ ਪਿਛਲੇ ਅਰਸੇ ਦੌਰਾਨ ਕਰੀਬ 70 ਨਜਾਇਜ਼ ਹਥਿਆਰ-ਬ੍ਰਾਮਦ ਕਰ ਚੁੱਕੀ ਹੈਂ ਅਤੇ ਇਹਨਾ ਸਾਰਿਆ ਦਾ ਡਾਇਰੈਕਟ ਅਤੇ ਇੰਨਡਾਇਰੈਕਟ ਮੱਧ ਪ੍ਰਦੇਸ਼ ਨਾਲ ਹੀ ਲਿੰਕ ਜੁੜਦਾ ਸੀ । ਜੋ ਸੀ.ਆਈ.ਏ. ਮੋਹਾਲੀ ਲੰਬੇ ਸਮੇਂ ਤੋਂ ਖੁਫੀਆ ਢੰਗ ਨਾਲ ਅਤੇ ਟੈਕਨੀਕਲ ਤਰੀਕੇ ਨਾਲ ਇਸ ਗਿਰੋਹ ਤੱਕ ਪਹੁੰਚ ਕਰਕੇ 20 ਪਿਸਟਲਾ ਤੋਂ 20 ਕਾਰਤੂਸਾਂ ਨਾਲ ਸਪਲਾਈ ਅਤੇ ਮੈਨੂਫੈਕਚਰਿੰਗ ਦਾ ਭਾਂਡਾ ਫੋੜ ਕੀਤਾ ਹੈ, ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮੁਕੱਦਮਾ ਨੰਬਰ 309 ਮਿਤੀ 28-10-2029 ਅ/ਧ 25-54-59 ਆਰਮਜ ਐਕਟ ਥਾਣਾ ਸਿਟੀ ਖਰੜ

*ਗ੍ਰਿਫਤਾਰ ਦੋਸ਼ੀ:*

1. ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ (ਉਮਰ ਕਰੀਬ 38 ਸਾਲ) (ਗ੍ਰਿਫ਼ ਮਿਤੀ 28.10.2022)

2 ਅਨਿਲ ਰਾਜੂ ਪਾਵਰਾ ਪੁੱਤਰ ਰਾਜੂ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲਾ ਜਲਗਾਓ ਮਾਹਾਰਾਸਟਰਾ ਉਮਰ ਕਰੀਬ 29 ਸਾਲ (ਗ੍ਰਿਫ਼: ਮਿਤੀ 02.11. 202 2)

3. ਅਨਵੀਰ ਜਾਮ ਸਿੰਘ ਪਾਵਰਾ ਪੁੱਤਰ ਜਾਮ ਸਿੰਘ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜਿਲ੍ਹਾ ਜਲਗਾਓ ਮਾਹਾਰਾਸ਼ਟਰਾ ਉਮਰ ਕਰੀਬ 24 ਸਾਲ (ਗ੍ਰਿਫ਼, ਮਿਤੀ 02.11.2022)

*ਬਰਾਮਦਗੀ*

1) ਪਿਸਟਲ = 20 (.30 ਬੋਰ = 7 ਪਿਸਟਲ ਅਤੇ .32 ਬੋਰ = 13 ਪਿਸਟਲ)
2) ਜਿੰਦਾ ਕਾਰਤੂਸ 32, ਬੋਰ = 20

*ਮੁੱਕਦਮੇ ਵਿੱਚ ਹੁਣ ਤੱਕ ਦੀ ਕੁੱਲ ਬ੍ਰਾਮਦਗੀ :*

1. 25 ਪਿਸਟਲ ਸਮੇਤ 35 ਜਿੰਦਾ ਕਾਰਤੂਸ

2. ਹਾਡਾ ਸਿਟੀ ਕਾਰ ਨੰਬਰ, ਐਚ.ਆਰ-51-ਏ.ਡੀ-3867 ਰੰਗ ਚਿੱਟਾ

*ਗ੍ਰਿਫਤਾਰੀ ਦੀ ਜਗ੍ਹਾ ਅਤੇ ਮਿਤੀ:-*

ਮੱਧ ਪ੍ਰਦੇਸ਼ ਦੇ ਸੇਦਵਾ ਸ਼ਹਿਰ ਦੇ ਨੇੜੇ ਪਿੰਡ ਕਲਾਲਦਾ, ਨੈਸ਼ਨਲ ਹਾਈਵੇ ਨੰਬਰ 52 ਮਿਤੀ 02-11-2022 ਸਮਾਂ 11.30 ਰਾਤ

*ਅਨਿਲ ਰਾਜੂ ਪਾਵਰਾ ਅਤੇ ਅਨਵੀਰ ਜਾਮ ਸਿੰਘ ਪਾਵਰਾ ਦੀ ਕ੍ਰਿਮੀਨਲ ਹਿਸਟਰੀ :-*

ਦੋਨਾ ਖਿਲਾਫ ਪਹਿਲਾ ਇੱਕ ਮੁਕੱਦਮਾ ਆਰਮਜ ਐਕਟ ਤਹਿਤ ਥਾਣਾ ਓਮਾਇਨ ਜ਼ਿਲ੍ਹਾ ਬਿਡਰ ਮਰਾਨਾ, ਮੱਧ ਪ੍ਰਦੇਸ਼ ਵਿੱਚ ਦਰਜ ਹੈ। ਜੋ ਇਸ ਮੁੱਕਦਮੇ ਵਿੱਚ ਇਹਨਾ ਪਾਸੋ ਪਹਿਲਾ 7 ਨਜਾਇਜ ਪਿਸਟਲ ਬ੍ਰਾਮਦ ਹੋ ਚੁੱਕੇ ਹਨ।