Site icon TheUnmute.com

ਸਰਕਾਰੀ ਕਾਲਜ ਡੇਰਾ ਬੱਸੀ ਵਿਚ ‘ਗਾਂਧੀ ਮਹਾਉਤਸਵ’ ਮਨਾਇਆ

DeraBassi

ਐਸ.ਏ.ਐਸ.ਨਗਰ, 17 ਅਕਤੂਬਰ 2023: ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ 3 ਅਕਤੂਬਰ ਤੋਂ 31 ਅਕਤੂਬਰ ਤੱਕ ਗਾਂਧੀ ਮਹਾਉਤਸਵ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਸਰਕਾਰੀ ਕਾਲਜ ਡੇਰਾਬੱਸੀ (DeraBassi) ਵਿਚ ਪ੍ਰੋਗਰਾਮ ਪ੍ਰਿੰਸੀਪਲ ਡਾ: ਸੁਜਾਤਾ ਕੌਸ਼ਲ ਦੀ ਸਰਪ੍ਰਸਤੀ ਹੇਠ ਐਨ.ਐਸ.ਐਸ ਵਿਭਾਗ ਵੱਲੋਂ 17 ਅਕਤੂਬਰ ਨੂੰ ‘ਗਾਂਧੀ ਮਹਾਉਤਸਵ’ ਮਨਾਇਆ ਗਿਆ ਇਸ ਮੌਕੇ ਖਾਦੀ ਬਾਰੇ ਜਾਗਰੂਕਤਾ ਯਾਤਰਾ ਕੱਢੀ ਗਈ। ਇਸ ਮੌਕੇ ਪ੍ਰੋਫੈਸਰ ਸੁਨੀਲ ਕੁਮਾਰ ਅਤੇ ਪ੍ਰੋਫੈਸਰ ਰਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨਾਲ ਮਿਲਕੇ ਚਰਖਾ ਚਲਾਕੇ ਇਸ ਮਹਾਉਤਸਵ ਦਾ ਸੁਭਾਰੰਭ ਕੀਤਾ ਗਿਆ ।

ਇਸ ਮੌਕੇ ਪ੍ਰਿੰਸੀਪਲ ਡਾ . ਸੁਜਾਤਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਮਹਾਤਮਾ ਗਾਂਧੀ ਦੇ ਖਾਦੀ ਪ੍ਰੇਮ ਬਾਰੇ ਅਤੇ ਸੁਤੰਤਰਤਾ ਪ੍ਰਾਪਤੀ ਵਿੱਚ ਇਸ ਨੂੰ ਹਥਿਆਰ ਵਜੋਂ ਵਰਤਣ ਬਾਰੇ ਜਾਣੂ ਕਰਵਾਉਦੇ ਹੋਏ ਖਾਦੀ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਅਤੇ ਇਹ ਦੱਸਿਆ ਕਿ ਖਾਦੀ ਦੇ ਕੱਪੜੇ ਭਾਰਤ ਵਿੱਚ ਬਹੁਤ ਘੱਟ ਕੀਮਤਾਂ ‘ਤੇ ਉਪਲਬਧ ਹਨ ਅਤੇ ਇਹ ਇਥੋਂ ਦੇ ਵਾਤਾਵਰਣ ਦੇ ਅਨੁਸਾਰ ਬਹੁਤ ਆਰਾਮਦਾਇਕ ਹਨ ।ਇਹਨਾਂ ਨੂੰ ਕਾਰੋਬਾਰੀ ਉਦੇਸ਼ ਲਈ ਵੀ ਨਿਰਯਾਤ ਕੀਤਾ ਜਾ ਸਕਦਾ ਹੈ।

ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਅਤੇ ਮਹਾਤਮਾ ਗਾਂਧੀ ਦੇ ਕਦਮ ਚਿੰਨਾਂ ਤੇ ਚਲਦੇ ਹੋਏ ਇਕ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਦਿੰਦੇ ਹੋਏ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਦੇਣ ਲਈ ਕਿਹਾ। ਇਸ ਮੌਕੇ ਕਾਲਜ ਦੇ ਵਾਇਸ ਪ੍ਰਿੰਸੀਪਲ ਆਮੀ ਭੱਲਾ, ਡਾ . ਅਮਰਜੀਤ ਕੌਰ, ਪ੍ਰੋਫੈਸਰ ਰਵਿੰਦਰ ਸਿੰਘ ,ਪ੍ਰੋਫੈਸਰ ਸੁਨੀਲ ਕੁਮਾਰ,ਪ੍ਰੋਫੈਸਰ ਕਿਰਨਪ੍ਰੀਤ ਕੌਰ,ਅਤੇ ਪ੍ਰੋਫੈਸਰ ਬੋਮਿੰਦਰ ਕੌਰ ,ਪ੍ਰੋਫੈਸਰ ਬਲਜਿੰਦਰ ਸਿੰਘ ਸ਼ਾਮਿਲ ਸਨ। ਇਸ ਖਾਦੀ ਯਾਤਰਾ ਵਿੱਚ ਲਗਭਗ 40 ਵਲੰਟੀਅਰਜ ਨੇ ਹਿੱਸਾ ਲਿਆ ।

Exit mobile version