ਚੰਡੀਗੜ੍ਹ, 22 ਜਨਵਰੀ 2025: ਆਲ ਇੰਡੀਆ ਸਿਵਲ ਸਰਵਿਸਿਜ਼ ਸ਼ਤਰੰਜ ਚੈਂਪੀਅਨਸ਼ਿਪ 5 ਫਰਵਰੀ ਤੋਂ 13 ਫਰਵਰੀ ਤੱਕ ਗੋਆ ਵਿੱਚ ਅਤੇ ਹਾਕੀ (Hockey team) (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ 15 ਫਰਵਰੀ ਤੋਂ 28 ਫਰਵਰੀ ਤੱਕ ਕਾਕੀਨਾੜਾ (ਆਂਧਰਾ ਪ੍ਰਦੇਸ਼) ‘ਚ ਹੋਵੇਗੀ।
ਇਸ ਸਬੰਧ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਦੀ ਸ਼ਤਰੰਜ ਟੀਮ ਲਈ ਟਰਾਇਲ 25 ਜਨਵਰੀ ਨੂੰ ਹੋਣਗੇ ਅਤੇ ਪੁਰਸ਼ ਹਾਕੀ ਦੇ ਟਰਾਇਲ ਵੀ 25 ਜਨਵਰੀ ਨੂੰ ਹੋਣਗੇ, ਜਦੋਂ ਕਿ ਮਹਿਲਾ ਹਾਕੀ ਦੇ ਟਰਾਇਲ 26 ਜਨਵਰੀ ਨੂੰ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਸੈਕਟਰ-3, ਪੰਚਕੂਲਾ ਵਿਖੇ ਹੋਣਗੇ।