July 7, 2024 7:05 pm
Gagan Anmol

ਖਰੜ ਤੋਂ ਅਨਮੋਲ ਗਗਨ ਮਾਨ ਤੇ ਮੋਹਾਲੀ ਤੋਂ ਕੁਲਵੰਤ ਸਿੰਘ ਚੱਲ ਰਹੇ ਨੇ ਅੱਗੇ

ਚੰਡੀਗੜ੍ਹ- ਪੰਜਾਬ ਦੀਆਂ 117 ਸੀਟਾਂ ਉਤੇ ਵੋਟਿੰਗ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਵੱਡੇ ਫਰਕ ਨਾਲ ਅੱਗੇ ਹਨ। ਖਰੜ ਸੀਟ ਉਤੇ ਜਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਥੇ ਆਪ ਉਮੀਦਵਾਰ ਅਨਮੋਲ ਗਗਨ ਮਾਨ ਪਹਿਲੇ ਨੰਬਰ ਉਤੇ ਚਲ ਰਹੀ ਅਤੇ ਦੂਜੇ ਨੰਬਰ ਉਤੇ ਅਕਾਲੀ ਉਮੀਦਵਾਰ ਰਣਜੀਤ ਸਿੰਘ ਗਿੱਲ ਹਨ।

ਇਸੇ ਤਰ੍ਹਾਂ ਮੋਹਾਲੀ ਤੋਂ ‘ਆਪ’ ਉਮੀਦਵਾਰ ਕੁਲਵੰਤ ਮੋਹਾਲੀ ਤੋਂ ਦੂਜੇ ਗੇੜ ‘ਚ 7496 ਸੀਟਾਂ ‘ਤੇ ਅੱਗੇ ਹਨ। ਬਲਬੀਰ ਸਿੱਧੂ ਦੂਜਾ ਨੰਬਰ ਹੈ। ਇਸ ਵਾਰੀ ਪੰਜਾਬ ਵਿੱਚ ਆਪ ਦਾ ਜਾਦੂ ਚਲ ਗਿਆ ਹੈ। ਆਪ 66 ਸੀਟਾਂ ‘ਤੇ ਅੱਗੇ, ਚੰਨੀ, ਪ੍ਰਕਾਸ਼ ਬਾਦਲ, ਸੁਖਬੀਰ ਤੇ ਸਿੱਧੂ ਸਣੇ ਕਈ ਵੱਡੇ ਚਿਹਰੇ ਪਿਛੇ ਹਨ। ਮਲੇਰਕੋਟਲਾ ਤੋਂ ‘ਆਪ’ ਦੇ ਜ਼ਮੀਲੂ ਰਹਿਮਾਨ ਪਹਿਲੇ ਗੇੜ ‘ਚ 2536 ਵੋਟਾਂ ਨਾਲ ਅੱਗੇ ਹਨ।