July 2, 2024 10:08 pm
ਨਵੀਂ ਦਿਸ਼ਾ

ਨਵੀਂ ਦਿਸ਼ਾ, ਸੋਚ, ਜ਼ਿੰਦਗੀ ਅਤੇ ਆਰਥਿਕ ਹਲਾਤਾਂ ਅਨੁਸਾਰ ਹੀ ਬਣਾਉਣ ਭਵਿੱਖ ਦੀਆਂ ਯੋਜਨਾਵਾਂ – ਝਾਂਜੀ

ਚੰਡੀਗੜ੍ਹ, ਅਕਤੂਬਰ 2021 : ਕੇਸੀ ਗਰੁੱਪ ਆੱਫ ਇੰਸਟੀਚਿਉਸ਼ਨ ਕਰਿਆਮ ਰੋਡ ਦੇ ਕਾਲਜਾਂ ਦੇ ਸਾਰੇ ਵਿਭਾਗਾਂ ’ਚ ਦਾਖਿਲਾ ਲੈਣ ਵਾਲੇ ਨਵੇਂ ਸਟੂਡੈਂਟਸ ਦੇ ਸੁਆਗਤ ਲਈ ਦੋ ਰੋਜਾ ਇੰਡਕਸ਼ਨ 2021 ਪਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਮੁੱਖ ਵਕਤਾ ਸਵਰਾਜ ਪੀਟੀਐਲ ਟਰੈਕਟਰ ਦੇ ਰਿਟਾ. ਸੀਨੀਅਰ ਮੈਨੇਜਰ ਅਨਿਲ ਝਾਂਜੀ ਰਹੇ , ਜਦਕਿ ਉਨਾਂ ਦੇ ਨਾਲ ਕੇਸੀ ਗਰੁੱਪ ਦੇ ਸਹਾਇਕ ਕੈਂਪਸ ਡਾਇਰੇਕਟਰ ਡਾ ਅਰਵਿੰਦ ਸਿੰਗੀ , ਇੰਜ. ਰਾਜਿਦੰਰ ਮੂੰਮ, ਡਾ. ਕੁਲਜਿੰਦਰ ਕੌਰ, ਡਾ. ਸ਼ਬਨਮ ਨੇ ਆਪਣੇ ਵਿਚਾਰ ਰੱਖੇ ।

ਸਭ ਤੋਂ ਪਹਿਲਾਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਗਈ । ਉਸਦੇ ਬਾਅਦ ਕੇਸੀ ਕਾਲਜ ਆੱਫ ਐਜੁਕੇਸ਼ਨ ਦੀਆਂ ਵਿਦਿਆਰਥਣਾ ਨੇ ਸਰਸਵਤੀ ਵੰਦਨਾ ਕੀਤੀ ।ਮੁੱਖ ਵਕਤਾ ਅਨਿਲ ਝਾਂਜੀ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਯੁਵਾਵਾਂ ਦੀ ਗਿਣਤੀ 40 ਕਰੋੜ ਦੇ ਕਰੀਬ ਹੈ । ਦੇਸ਼ ਦਾ ਭਵਿੱਖ ਇਨਾਂ ਦੇ ਹੱਥਾਂ ’ਚ ਹੀ ਉੱਜਵਲ ਬੰਨ ਸਕਦਾ ਹੈ । ਸਾਰੇ ਨਵੇਂ ਆਏ ਵਿਦਿਆਰਥੀ ਜਿਸ ਕੰਮ ’ਚ ਖੁਸ਼ ਰਹਿਣਾ ਚਾਹੁੰਦੇ ਹਨ , ਉਹ ਕੰਮ ਜਰੁਰ ਕਰਨਾ ਚਾਹੀਦਾ ਹੈ । ਆਪਣੀਆਂ ਯੋਜਨਾਵਾਂ ਸਹੀ ਦਿਸ਼ਾ, ਸੋਚ, ਸਮਾਂ, ਜੀਵਨ, ਆਰਥਿਕ ਹਲਾਤਾਂ ਅਨੁਸਾਰ ਬਣਾਏ ।

ਆਪਣੀ ਸਮਸਿਆਵਾਂ ਦੇ ਸਮਾਧਾਨ ਲਈ ਆਪਣੇ ਭਾਰਤੀ ਪੁਰਾਤਨ ਗ੍ਰੰਥ, ਭਗਵਦ ਗੀਤਾ ਜਰੁਰ ਪੜੋ । ਜਿਨਾਂ ਨੂੰ ਅਸੀ ਤਿਆਗ ਰਹੇ, ਉਨਾਂ ਨੂੰ ਹੀ ਵਿਦੇਸ਼ੀ ਅਪਣਾ ਰਹੇ ਹਨ , ਯੋਗਾ ਵੀ ਵਿਦੇਸ਼ਾਂ ਵਿੱਚ ਹੁਣ ਕੀਤਾ ਜਾ ਰਿਹਾ ਹੈ ।ਇਸਦੇ ਬਾਅਦ ਵਿਦਿਆਰਥਣ ਰਮਨਪ੍ਰੀਤ ਨੇ ਕਾਲਜ ਅਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ । ਇਸਦੇ ਬਾਅਦ ਕ੍ਰਾਂਤੀ ਕਲਾ ਰੰਗ ਮੰਚ ਵਲੋ ਕੁਰਸੀ ਦਾ ਸੱਚ ਡਰਾਮਾ ਖੇਡਿਆ , ਜਿਸ ’ਚ ਸਮਾਜ ’ਚ ਫੈਲੀ ਕੁਰਿਤਿਆਂ ਅਤੇ ਗੰਦੀ ਰਾਜਨੀਤੀ ਸਬੰਧੀ ਜਾਗਰੁਕ ਕੀਤਾ ਗਿਆ । ਇੰਜੀਨਿਅਰਿੰਗ ਕਾਲਜ ਦੇ ਵਿਦਿਆਰਥੀ ਸ਼ੇਖ ਜਾਸਿਰ ਦੀ ਟੀਮ ਨੇ ਕਵਾਲੀ ਸੁਣਾਈ ।

ਮੰਚ ਸੰਚਾਲਨ ਕਰਦੇ ਹੋਏ ਪ੍ਰੋ. ਮੋਨਿਕਾ ਧੰਮ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਸਮਾਂ ਦੇ ਪਾਬੰਦ ਰਹਿਣ ਅਤੇ ਸਮੇਂਤੇ ਕਾਲਜ ਆਊਣ । ਰੇਗਿੰਗ ਇੱਕ ਕਾਨੂੰਨੀ ਅਪਰਾਧ ਹੈ ਅਤੇ ਜੇਕਰ ਸੀਨੀਅਰ ਵਿਦਿਆਰਥੀ ਜੂਨਿਅਰ ਨਾਲ ਕਿਸੇ ਵੀ ਤਰਾਂ ਦੀ ਰੇਗਿੰਗ ਕਰਦਾ ਹੈ ਤੰਗ ਪਰੇਸ਼ਾਨ ਕਰਦਾ ਹੈ ਤਾਂ ਉਸਦੀ ਤੁਰੰਤ ਸ਼ਿਕਾਇਤ ਅਤੇ ਜਾਣਕਾਰੀ ਉਹ ਆਪਣੇ ਵਿਭਾਗ ਦੇ ਟੀਚਰ, ਪ੍ਰਿੰਸੀਪਲ ਨੂੰ ਕਰ ਸਕਦਾ ਹੈ ।ਉਨਾਂ ਨੇ ਕਾਲਜ ਦੇ ਨਿਯਮਾਂ ਸਬੰਧੀ ਜਾਣਕਾਰੀ ਦੇ ਕੇ ਉਨਾਂ ਦੀ ਪਾਲਨਾ ਕਰਨ ਲਈ ਕਿਹਾ ।

ਉਨਾਂ ਨੇ ਦੱਸਿਆ ਕਿ ਸਮੇਂ ਤੇ ਕਾਲਜ ਆਉਣ ਦੇ ਨਾਲ ਹੀ ਵਿਦਿਆਰਥੀ ਸਮੇਂ ਤੇ ਆਪਣੇ ਘਰ ਵੀ ਪੁਜਣ । ਮੌਕੇ ’ਤੇ ਇੰਜਿਨਿਅਰਿੰਗ ਕਾਲਜ ਦੀ ਕਾਰਜਕਾਰੀ ਪਿ੍ਰੰਸੀਪਲ ਅਮਨਦੀਪ ਕੌਰ, ਇੰਜ. ਜਸਦੀਪ ਕੌਰ, ਡੈਪ ਜੀਨਤ ਰਾਣਾ, ਪ੍ਰੋ. ਰਮਿੰਦਰਜੀਤ ਕੌਰ, ਸਹਾਇਕ ਪ੍ਰੋਫੈਸਰ ਅੰਕੁਸ਼ ਨਿਝਾਵਨ, ਇੰਜ. ਹਰਪ੍ਰੀਤ ਕੌਰ, ਰਮਨਦੀਪ ਕੌਰ, ਪ੍ਰਭਜੋਤ ਸਿੰਘ , ਬਲਵੰਤ ਰਾਏ , ਮਨਮੋਹਣ ਸਿੰਘ , ਹਿਮਾਨੀ , ਸੰਦੀਪ ਕੌਰ, ਮਨਜੀਤ ਕੁਮਾਰ, ਸੰਜੀਵ ਕਨਵਰ ਅਤੇ ਵਿਪਨ ਕੁਮਾਰ ਆਦਿ ਹਾਜਰ ਰਹੇ ।