Himachal Pradesh

ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਿਸ਼ ਦਾ ਕਹਿਰ, ਨੈਸ਼ਨਲ ਹਾਈਵੇ NH-5 ਬੰਦ

ਚੰਡੀਗੜ੍ਹ 08 ਅਗਸਤ 2022: ਹਿਮਾਚਲ ਪ੍ਰਦੇਸ਼ (Himachal Pradesh) ‘ਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਚੰਬਾ ਜ਼ਿਲੇ ਦੇ ਦੁਰਗਮ ਖੇਤਰ ਸਲੂਨੀ ‘ਚ ਐਤਵਾਰ ਰਾਤ ਨੂੰ ਤਿੰਨ ਥਾਵਾਂ ‘ਤੇ ਬੱਦਲ ਫਟਣ ਕਾਰਨ ਕਾਫੀ ਨੁਕਸਾਨ ਦੀ ਖ਼ਬਰ ਹੈ । ਸਥਾਨਕ ਲੋਕਾਂ ਦੇ ਘਰਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ | ਅਚਾਨਕ ਢਿਗਾਂ ਡਿੱਗਣ ਕਾਰਨ ਪਿੰਡ ਬਧੋਗਾ ਵਿੱਚ 15 ਸਾਲਾ ਲੜਕੇ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜਣੇ ਜ਼ਖ਼ਮੀ ਹੋ ਗਏ ਹਨ ।

ਭਾਰੀ ਬਾਰਿਸ਼ ਕਾਰਨ ਕਿਨੌਰ ਜ਼ਿਲੇ ਦੇ ਭਾਵਨਗਰ ਨੇੜੇ ਸਵੇਰੇ 6 ਵਜੇ ਅਚਾਨਕ ਜ਼ਮੀਨ ਖਿਸਕਣ ਕਾਰਨ 81 ਸੜਕਾਂ ਅਤੇ ਨੈਸ਼ਨਲ ਹਾਈਵੇ NH-5  ਬੰਦ ਹੋ ਗਿਆ ਹੈ। ਇਸ ਦੌਰਾਨ ਲੋਕ ਨਿਰਮਾਣ ਵਿਭਾਗ NH-05 ਅਤੇ NH-505 ਸਮੇਤ ਹੋਰ ਸੜਕਾਂ ਨੂੰ ਬਹਾਲ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸ ਦੇ ਨਾਲ ਹੀ ਸੜਕਾਂ ਬੰਦ ਹੋਣ ਕਾਰਨ ਸਥਾਨਕ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Scroll to Top