Site icon TheUnmute.com

ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ‘ਚ ਭਗੌੜਾ ਫੂਡ ਸਪਲਾਈ ਅਫ਼ਸਰ ਗ੍ਰਿਫ਼ਤਾਰ

Vigilance Bureau

ਚੰਡੀਗੜ੍ਹ, 7 ਅਗਸਤ 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਅੱਜ ਤਰਨ ਤਾਰਨ ‘ਚ ਤਾਇਨਾਤ ਸਹਾਇਕ ਖੁਰਾਕ ਸਪਲਾਈ ਅਫਸਰ (AFSO) ਕੰਵਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਮੁਤਾਬਕ ਕੰਵਲਜੀਤ ਸਿੰਘ ਮਾਰਚ 2024 ਤੋਂ ਅੰਮ੍ਰਿਤਸਰ ਰੇਂਜ ਥਾਣੇ ‘ਚ ਦਰਜ ਇੱਕ ਕੇਸ ‘ਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਭਗੌੜਾ ਸੀ।

ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਕਣਕ ਦੇ ਸਟਾਕ ਦੀ ਹੇਰਾਫੇਰੀ ਦੇ ਇੱਕ ਮਾਮਲੇ ‘ਚ ਤਫਤੀਸ਼ ਦੌਰਾਨ ਇਕੱਠੇ ਕੀਤੇ ਸਬੂਤਾਂ ਅਤੇ ਉਸਦੇ ਸਾਥੀ ਮੁਲਜ਼ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ। ਉਸ ਨੇ ਹੋਰ ਮੁਲਜ਼ਮਾਂ ਨਾਲ ਮਿਲ ਕੇ 1 ਕਰੋੜ 25 ਲੱਖ ਰੁਪਏ ਦੀ ਸਰਕਾਰੀ ਕਣਕ ਦਾ ਸਟਾਕ ਧੋਖੇ ਨਾਲ ਵੇਚ ਦਿੱਤਾ ਸੀ।

Exit mobile version