ਚੰਡੀਗੜ੍ਹ, 26 ਸਤੰਬਰ 2023: ਹੁਣ ਬੀਬੀਆਂ ਅਤੇ ਟਰਾਂਸਜੈਂਡਰ ਉੱਦਮੀਆਂ ਨੂੰ ਭੋਜਨ ਕਾਰੋਬਾਰ ਵਿੱਚ ਬਰਾਬਰ ਅਧਿਕਾਰ ਮਿਲਣਗੇ। ਇਸਦੇ ਤਹਿਤ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਆਨਲਾਈਨ ਫੂਡ ਸੇਫਟੀ ਕੰਪਲਾਇੰਸ ਸਿਸਟਮ (FoSCoS) ਪੋਰਟਲ ਵਿੱਚ ‘ਵਿਸ਼ੇਸ਼ ਸ਼੍ਰੇਣੀ’ ਦਾ ਇੱਕ ਨਵਾਂ ਪ੍ਰਬੰਧ ਪੇਸ਼ ਕੀਤਾ ਹੈ। ਨਵੀਂ ਲਾਂਚ ਕੀਤੀ ਗਈ ਵਿਵਸਥਾ ਦਾ ਉਦੇਸ਼ ਭੋਜਨ ਕਾਰੋਬਾਰ ਦੇ ਖੇਤਰ ਵਿੱਚ ਬੀਬੀਆਂ ਅਤੇ ਟਰਾਂਸਜੈਂਡਰ ਉੱਦਮੀਆਂ ਲਈ ਲਿੰਗ ਸਮਾਨਤਾ ਅਤੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ।
FSSAI: ਹੁਣ ਬੀਬੀਆਂ ਤੇ ਟਰਾਂਸਜੈਂਡਰ ਉੱਦਮੀਆਂ ਨੂੰ ਭੋਜਨ ਕਾਰੋਬਾਰ ‘ਚ ਮਿਲਣਗੇ ਬਰਾਬਰ ਅਧਿਕਾਰ
