ਚੰਡੀਗੜ੍ਹ, ਮਈ 28 2023: ਦਿੱਲੀ ਤੋਂ ਲੈ ਕੇ ਜੰਮੂ-ਕਸ਼ਮੀਰ ਤੱਕ ਕਈ ਥਾਵਾਂ ‘ਤੇ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜੰਮੂ, ਪੁੰਛ, ਰਾਜੌਰੀ, ਸ਼੍ਰੀਨਗਰ ਸਮੇਤ ਦਿੱਲੀ, ਹਰਿਆਣਾ ਵਿੱਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿੱਚ ਵੀ ਝਟਕੇ ਮਹਿਸੂਸ ਕੀਤੇ ਗਏ ਹਨ | ਭੂਕੰਪ ਮੋਬਾਈਲ ਐਪ ਮੁਤਾਬਕ ਭੂਚਾਲ ਸਵੇਰੇ 11.19 ਵਜੇ ਆਇਆ। ਇਸ ਦਾ ਕੇਂਦਰ ਅਫਗਾਨਿਸਤਾਨ ਦੱਸਿਆ ਗਿਆ ਹੈ, ਜਿਸ ਦਾ ਖਤਰਾ ਭਾਰਤ ਦੇਸ਼ ਵਿਚ ਵੀ ਮਹਿਸੂਸ ਕੀਤਾ ਗਿਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਹੈ।