ਚੰਡੀਗੜ੍ਹ, 5 ਫਰਵਰੀ 2024: ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਐਲਾਨ ਕੀਤਾ ਕਿ ਇਕ ਅਪ੍ਰੈਲ 2024 ਤੋਂ ਸੂਬੇ ਦੇ ਬੀਪੀਐਲ ਕਾਰਡ ਧਾਰਕਾਂ (BPL card holders) ਨੂੰ ਡਿਮਾਂਡ ‘ਤੇ ਸੂਰਜਮੁਖੀ ਦਾ ਤੇਲ ਵੀ ਉਪਲਬਧ ਕਰਵਾਇਆ ਜਾਵੇਗਾ।ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਬੀਪੀਐਲ ਕਾਰਡ ਧਾਰਕਾਂ ਦੇ ਹਿੱਤ ਵਿਚ ਚੁੱਕੇ ਗਏ ਕਦਮ ਦੀ ਇੱਥੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਵਿਚ ਆਮਦਨੀ ਦੀ ਲਿਮਿਟ ਵਧਾਉਣ ਦੇ ਬਾਅਦ ਵੀ ਕਰੀਬ 57 ਲੱਖ ਨਵੇਂ ਲਾਭਕਾਰ ਬੀਪੀਐਲ ਦੇ ਘੇਰੇ ਵਿਚ ਆਏ ਹਨ।
ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦਾ ਕਾਰਜਭਾਰ ਹੈ, ਨੇ ਦਸਿਆ ਕਿ ਲੋਕਾਂ ਦੀ ਆਰਥਕ ਸਥਿਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਦੋ ਸਾਲ ਪਹਿਲਾਂ ਬੀਪੀਐਲ ਕਾਰਡ ਧਾਰਕਾਂ ਦੇ ਲਈ ਆਮਦਨੀ ਦੀ ਲਿਮਿਟ 1.20 ਲੱਖ ਰੁਪਏ ਸਾਲਾਨਾ ਤੋਂ ਵਧਾ ਕੇ 1.80 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਸੀ।
ਉਨ੍ਹਾਂ ਨੇ ਕੁੱਝ ਲੋਕਾਂ ਵੱਲੋਂ ਬੀਪੀਐਲ ਲਾਭਕਾਰਾਂ (BPL card holders) ਦੀ ਗਿਣਤੀ ਵਧਾਉਣ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਦਸਬੰਰ, 2022 ਵਿਚ ਹੁਣ ਲਿਮਿਟ ਨੂੰ ਰਿਵਾਇਜ ਕਰਨ ਦਾ ਕੰਮ ਕੀਤਾ ਉਦੋਂ ਤੋਂ ਪਹਿਲਾਂ ਬੀਪੀਐਲ ਕਾਰਡ ਦੀ ਗਿਣਤੀ 26 ਲੱਖ 94 ਹਜ਼ਾਰ 484 ਅਤੇ ਲਾਭਕਾਰਾਂ ਦੀ ਗਿਣਤੀ ਇਕ ਕਰੋੜ 22 ਲੱਖ 12 ਹਜ਼ਾਰ 778 ਸੀ। ਹੁਣ ਲਿਮਿਟ ਰਿਵਾਇਜ ਦੇ ਬਾਅਦ ਜਨਵਰੀ 2024 ਵਿਚ 44 ਲੱਖ 86 ਹਜ਼ਾਰ 954 ਬੀਪੀਐਲ ਕਾਰਡ ਅਤੇ ਇਕ ਕਰੋੜ 79 ਲੱਖ 44 ਹਜ਼ਾਰ 45 ਲਾਭਕਾਰਾਂ ਦੀ ਗਿਣਤੀ ਪਹੁੰਚ ਗਈ ਹੈ। ਕੁੱਲ ਮਿਲਾ ਕੇ ਬੀਪੀਐਲ ਦੀ ਲਿਸਟ ਵਿਚ ਕਰੀਬ 57 ਲੱਖ ਲਾਭਕਾਰ ਨਵੇਂ ਜੁੜੇ ਹਨ।
ਡਿਪਟੀ ਮੁੱਖ ਮੰਤਰੀ ਨੇ ਦੱਸਿਆ ਕਿ ਬੀਪੀਐਲ ਲਿਸਟ ਵਿਚ 57 ਲੱਖ ਨਵੇਂ ਲਾਭਕਾਰ ਜੁੜਨ ਨਾਲ ਕੁੱਝ ਲਾਭਕਾਰਾਂ ਨੂੰ ਰਾਸ਼ਨ ਨਹੀਂ ਮਿਲ ਪਾਇਆ ਸੀ। ਨਵੇਂ ਨਾਭਕਾਰਾਂ ਨੁੰ ਦਿੱਤੇ ਜਾਣ ਵਾਲੇ ਰਾਸ਼ਨ ਤਹਿਤ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਸੀ ਜਿਸ ਦੀ ਹੁਣ ਮਨਜ਼ੂਰੀ ਮਿਲ ਗਈ ਹੈ ਅਤੇ ਬਕਾਇਆ ਰਾਸ਼ਨ ਦਾ ਵੀ ਛੇਤੀ ਹੀ ਵੰਡ ਕਰ ਦਿੱਤਾ ਜਾਵੇਗਾ। ਸੂਬਾ ਸਰਕਾਰ ਕੇਂਦਰ ਦੀ ਏਜੰਸੀਆਂ ਨਾਲ ਕਣਕ ਅਤੇ ਗੰਨਾ ਮਿੱਲਾਂ ਤੋਂ ਖੰਡ ਖਰੀਦੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬੀਪੀਐਲ ਕਾਰਡ ਧਾਰਕਾਂ ਨੂੰ ਡੀਬੀਟੀ ਰਾਹੀਂ ਸਰੋਂ ਦੇ ਤੇਲ ਦੀ ਕੀਮਤ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜੀ ਜਾ ਰਹੀ ਸੀ। ਪਰ ਲੋਕਾਂ ਦੀ ਡਿਮਾਂਡ ਆਈ ਹੈ ਕਿ ਉਨ੍ਹਾਂ ਨੁੰ ਡਿੱਪੂ ਤੋਂ ਤੇਲ ਹੀ ਦਿੱਤਾ ਜਾਵੇ ਨਾ ਕਿ ਪੈਸੇ। ਇਸ ‘ਤੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਬੀਪੀਐਲ ਦੇ ਲਾਭਕਾਰਾਂ ਨੂੰ ਸਰੋਂ ਦਾ ਤੇਲ ਹੀ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕਿ ਨਵੇਂ ਵਿੱਤ ਸਾਲ ਇਕ ਅਪ੍ਰੈਲ, 2024 ਤੋਂ ਰਾਜ ਦੇ ਬੀਪੀਐਲ ਕਾਰਡ ਧਾਰਕਾਂ ਨੂੰ ਸੂਰਜਮੁਖੀ ਦਾ ਤੇਲ ਵੀ ਦੇਣਾ ਸ਼ੁਰੂ ਕੀਤਾ ਜਾਵੇਗਾ। ਹਰੇਕ ਜਿਲ੍ਹਾ ਤੋਂ ਆਉਣ ਵਾਲੀ ਡਿਮਾਂਡ ਦੇ ਅਨੁਸਾਰ ਸਰੋਂ ਦਾ ਤੇਲ ਅਤੇ ਸੂਰਜਮੁਖੀ ਦਾ ਤੇਲ ਬੀਪੀਐਲ ਲਾਭਕਾਰਾਂ ਨੁੰ ਵੰਡ ਕੀਤੀ ਜਾਵੇਗੀ।