ਚੰਡੀਗੜ੍ਹ 05 ਦਸੰਬਰ 2022: ਮਸ਼ਹੂਰ ਫਰਾਂਸੀਸੀ ਲੇਖਕ ਡੋਮਿਨਿਕ ਲੈਪੀਅਰ (French Author Dominique Lapierre) ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। 91 ਸਾਲਾ ਡੋਮਿਨਿਕ ਲੈਪੀਅਰ ਦੀ ਪਤਨੀ ਡੋਮਿਨਿਕ ਕੋਂਚਨ-ਲਾਪੀਅਰ ਨੇ ਫਰਾਂਸੀਸੀ ਅਖਬਾਰ ਨੂੰ ਦੱਸਿਆ ਕਿ ਲੈਪੀਅਰ ਨੇ ਪੈਰਿਸ ਵਿੱਚ ਆਖਰੀ ਸਾਹ ਲਿਆ।
ਡੋਮਿਨਿਕ ਲੈਪੀਅਰ ਭਾਰਤ ਵਿੱਚ ਓਨਾ ਹੀ ਮਸ਼ਹੂਰ ਸੀ ਜਿੰਨਾ ਫਰਾਂਸ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ। ਡੋਮਿਨਿਕ ਦਾ ਭਾਰਤ ਨਾਲ ਖਾਸ ਲਗਾਅ ਸੀ ਅਤੇ ਇਸ ਲਗਾਵ ਕਾਰਨ ਹੀ ਉਸ ਨੇ ਭਾਰਤ ਦੀ ਆਜ਼ਾਦੀ ‘ਤੇ ‘ਫ੍ਰੀਡਮ ਐਟ ਮਿਡਨਾਈਟ’ ਵਰਗੀ ਕਲਾਸਿਕ ਰਚਨਾ ਕੀਤੀ। ਕੋਲਕਾਤਾ ਦੇ ਰਿਕਸ਼ਾ ਚਾਲਕ ਦੇ ਜੀਵਨ ‘ਤੇ ਆਧਾਰਿਤ ਉਸ ਦਾ ਨਾਵਲ ‘ਸਿਟੀ ਆਫ਼ ਜੌਏ’ ਵੀ ਬਹੁਤ ਮਸ਼ਹੂਰ ਨਾਵਲ ਹੈ। ਉਨ੍ਹਾਂ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 2008 ਵਿੱਚ ਡੋਮਿਨਿਕ ਲੈਪੀਅਰ ਨੂੰ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ।
30 ਜੁਲਾਈ 1931 ਨੂੰ ਜਨਮੇ ਡੋਮਿਨਿਕ ਲੈਪੀਅਰ ਦੀਆਂ ਕਈ ਰਚਨਾਵਾਂ ਬਹੁਤ ਮਸ਼ਹੂਰ ਹੋਈਆਂ ਹਨ। ਅਮਰੀਕੀ ਲੇਖਕ ਲੈਰੀ ਕੋਲਿਨਜ਼ ਦੇ ਸਹਿਯੋਗ ਨਾਲ ਲਿਖੀਆਂ ਛੇ ਕਿਤਾਬਾਂ ਦੀਆਂ ਲਗਭਗ 50 ਮਿਲੀਅਨ ਕਾਪੀਆਂ ਵਿਕ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਕਿਤਾਬ ‘ਇਜ਼ ਪੈਰਿਸ ਬਰਨਿੰਗ’ ਸੀ। ਭਾਰਤ ਦੀ ਆਜ਼ਾਦੀ ‘ਤੇ ਉਸ ਦੀ ਕਿਤਾਬ ‘ਫ੍ਰੀਡਮ ਆਫ਼ ਮਿਡਨਾਈਟ’ ਵੀ ਬਹੁਤ ਮਸ਼ਹੂਰ ਹੋਈ ਹੈ।