Iga Swiatek

French Open: ਪੋਲੈਂਡ ਦੀ ਇਗਾ ਸਵੀਏਟੇਕ ਨੇ ਜਿੱਤਿਆ ਫਰੈਂਚ ਓਪਨ ਦਾ ਖ਼ਿਤਾਬ

ਚੰਡੀਗੜ੍ਹ 04 ਜੂਨ 2022: ਪੋਲੈਂਡ ਦੀ ਵਿਸ਼ਵ ਦੀ ਨੰਬਰ 1 ਖਿਡਾਰਨ ਇਗਾ ਸਵੀਏਟੇਕ (Iga Swiatek) ਨੇ ਫਰੈਂਚ ਓਪਨ (French Open) ਦਾ ਖਿਤਾਬ ਜਿੱਤ ਲਿਆ ਹੈ। ਉਸ ਨੇ ਸ਼ਨੀਵਾਰ ਨੂੰ ਖੇਡੇ ਗਏ ਮਹਿਲਾ ਸਿੰਗਲਜ਼ ਦੇ ਫਾਈਨਲ ‘ਚ ਅਮਰੀਕਾ ਦੀ ਕੋਕੋ ਗਫ ਨੂੰ 6-1, 6-3 ਨਾਲ ਹਰਾਇਆ। ਖਾਸ ਗੱਲ ਇਹ ਹੈ ਕਿ ਇਗਾ ਲਗਾਤਾਰ 35 ਮੈਚ ਨਹੀਂ ਹਾਰੀ । ਪਹਿਲੇ ਸੈੱਟ ਤੋਂ ਹੀ ਇਗਾ ਨੇ ਕੋਕੋ ‘ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਅਤੇ ਉਸ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਸ਼ਾਨਦਾਰ ਖੇਡ ਖੇਡਦੇ ਹੋਏ ਖ਼ਿਤਾਬ ਆਪਣੇ ਨਾਂ ਕੀਤਾ |

Scroll to Top