July 7, 2024 4:32 pm
ਇਮੈਨੁਅਲ ਲੈਨਿਨ

ਫਰਾਂਸ UNSC ‘ਚ ਭਾਰਤ ਨੂੰ ਸਥਾਈ ਸੀਟ ਮਿਲਣ ਦਾ ਮਜ਼ਬੂਤ ​​ਸਮਰਥਕ : ਇਮੈਨੁਅਲ ਲੈਨਿਨ

ਚੰਡੀਗੜ੍ਹ 04 ਮਾਰਚ 2022: ਰੂਸ -ਯੂਕਰੇਨ ‘ਚ ਜੰਗ ਜਾਰੀ ਹੈ ਜਿਸਦੇ ਚੱਲਦੇ ਕਈ ਦੇਸ਼ ਰੂਸ ਦੇ ਵਿਰੁੱਧ ਹਨ ਅਤੇ ਜੰਗ ਨੂੰ ਰੋਕਣ ਲਈ ਭਾਰਤ ਦੀ ਸਹਾਇਤਾ ਮੰਗ ਰਹੇ ਹਨ ਕਿਉਂਕਿ ਭਾਰਤ ਅਤੇ ਰੂਸ ਦੇ ਸੰਬੰਧ ਕਾਫੀ ਮਜਬੂਤ ਹਨ | ਇਸ ਦੌਰਾਨ ਭਾਰਤ ‘ਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ ਨੇ ਕਿਹਾ ਕਿ ਭਾਰਤ ਦੀ ਆਵਾਜ਼ ਬਹੁਤ ਮਹੱਤਵਪੂਰਨ ਹੈ। ਭਾਰਤ ਕੌਮਾਂਤਰੀ ਮੰਚ ‘ਤੇ ਇਸ ਤੋਂ ਵੀ ਵੱਡੀ ਜ਼ਿੰਮੇਵਾਰੀ ਚਾਹੁੰਦਾ ਹੈ। ਮੇਰਾ ਦੇਸ਼ UNSC ‘ਚ ਭਾਰਤ ਨੂੰ ਸਥਾਈ ਸੀਟ ਮਿਲਣ ਦਾ ਮਜ਼ਬੂਤ ​​ਸਮਰਥਕ ਹੈ। ਭਾਰਤ ਇੱਕ ਅਜਿਹੀ ਆਵਾਜ਼ ਹੈ ਜੋ ਦੁਨੀਆ ‘ਚ ਸੁਣੀ ਜਾਂਦੀ ਹੈ|
ਇਸ ਲਈ, ਅਸੀਂ ਸੱਚਮੁੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ‘ਤੇ ਭਰੋਸਾ ਕਰਦੇ ਹਾਂ। ਭਾਰਤ ਨੇ ਖੇਤਰੀ ਅਖੰਡਤਾ ਦੇ ਸਨਮਾਨ ‘ਤੇ ਬਿਆਨ ਦਿੱਤੇ ਹਨ ਜਿਸਦਾ ਅਸੀਂ ਸਵਾਗਤ ਕਰਦੇ ਹਾਂ| ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੈਨਿਨ