Site icon TheUnmute.com

Framer: ਲੁਧਿਆਣਾ ‘ਚ ਕਿਸਾਨਾਂ ਨੂੰ ਮਿਲ ਰਿਹਾ ਸਮਰਥਨ, ਸਾਰੇ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ

30 ਦਸੰਬਰ 2024: ਕਿਸਾਨ ਯੂਨੀਅਨ (kisan union) ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਕਾਰਨ ਮੁੱਲਾਂਪੁਰ (mulapur) ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ।ਕਿਸਾਨਾਂ ਨੇ ਚੌਕੀਮਾਨ ਟੂਲ (toll plaza) ਪਲਾਜ਼ਾ ਵਿਖੇ ਸੜਕ ਜਾਮ ਕਰਕੇ ਧਰਨਾ ਦਿੱਤਾ। ਮੈਡੀਕਲ(medical store)  ਸਟੋਰਾਂ ਅਤੇ ਪੈਟਰੋਲ ਪੰਪਾਂ ਨੂੰ ਛੱਡ ਕੇ ਸਾਰੇ ਅਦਾਰੇ ਅਤੇ ਦੁਕਾਨਾਂ ਬੰਦ ਹਨ।

ਜੀਟੀ ਰੋਡ ’ਤੇ ਬੱਸਾਂ ਆਦਿ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਮਿਲਿਆ ਹੈ। ਕਿਸਾਨ ਮਜ਼ਦੂਰ ਏਕਤਾ ਸੰਗਠਨ ਦੇ ਕਈ ਆਗੂ ਇਸ ਧਰਨੇ ਦੀ ਅਗਵਾਈ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਕੇਂਦਰ (center goverment) ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਕੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ (jagjit singh dallewal) ਜਗਜੀਤ ਸਿੰਘ ਡੱਲੇਵਾਲ ਨੂੰ ਬਚਾਉਣ ਦਾ ਐਲਾਨ ਕਰੇ|

read more: Farmers Protest: ਪੰਜਾਬ ਬੰਦ ਦੇ ਦੌਰਾਨ ਰੇਲ ਗੱਡੀਆਂ ਬੱਸਾਂ ਬੰਦ, ਯਾਤਰੀ ਪਰੇਸ਼ਾਨ

Exit mobile version