ਚੰਡੀਗੜ੍ਹ 13 ਮਾਰਚ 2022: ਜੰਮੂ-ਕਸ਼ਮੀਰ (Jammu and Kashmir) ‘ਚ ਅੱਜ ਸ਼ਨੀਵਾਰ ਸਵੇਰੇ ਤਿੰਨ ਵੱਖ-ਵੱਖ ਮੁਕਾਬਲਿਆਂ ‘ਚ ਚਾਰ ਅੱਤਵਾਦੀ (terrorists) ਮਾਰੇ ਗਏ। ਭਾਰਤੀ ਸੁਰੱਖਿਆ ਬਲਾਂ ਨੇ ਤਿੰਨ ਵੱਖ-ਵੱਖ ਅਪਰੇਸ਼ਨਾਂ ‘ਚ ਮਾਰੇ ਗਏ 4 ਅੱਤਵਾਦੀਆਂ ‘ਚੋਂ ਦੋ 2 ਲਸ਼ਕਰ ਅਤੇ 2 ਜੈਸ਼ ਦੇ ਹਨ। ਇਨ੍ਹਾਂ ‘ਚੋਂ ਦੋ ਪੁਲਵਾਮਾ ‘ਚ, ਇੱਕ ਹੰਦਵਾੜਾ ‘ਚ ਅਤੇ ਇੱਕ ਗੰਦਰਬਲ ‘ਚ ਮਾਰਿਆ ਗਿਆ। ਕਸ਼ਮੀਰ ਪੁਲਿਸ ਨੇ ਅਜੇ ਵੀ ਚੱਲ ਰਹੇ ਮੁਕਾਬਲਿਆਂ ਦੀ ਜਾਣਕਾਰੀ ਦਿੱਤੀ ਹੈ।
ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਕਿਹਾ ਕਿ ਪੁਲਵਾਮਾ ਮੁਕਾਬਲੇ ‘ਚ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ 2 ਅੱਤਵਾਦੀ (terrorists) ਮਾਰੇ ਗਏ ਹਨ। ਦੋ ਅੱਤਵਾਦੀ ਅਜੇ ਵੀ ਫਸੇ ਹੋਏ ਹਨ ਅਤੇ ਮੁਕਾਬਲਾ ਅਜੇ ਵੀ ਜਾਰੀ ਹੈ।ਜ਼ਿਕਰਯੋਗ ਹੈ ਕਿ ਕੁਲਗਾਮ ਜ਼ਿਲ੍ਹੇ ਦੇ ਔਡੋਰਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰਪੰਚ ਦੀ ਪਛਾਣ ਸ਼ਬੀਰ ਅਹਿਮਦ ਮੀਰ ਵਜੋਂ ਹੋਈ ਹੈ। ਉਸ ਨੂੰ ਕੁਲਗਾਮ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।