ਚੰਡੀਗੜ੍ਹ 19 ਦਸੰਬਰ 2021: ਆਸਟ੍ਰੇਲੀਆ (Austraila) ਦੇ ਕਵੀਂਸਲੈਂਡ (Queensland)ਪ੍ਰਾਂਤ ਦੇ ਸਮੁੰਦਰ ‘ਚ ਇੱਕ ਹਵਾਈ ਜਹਾਜ਼ ਗਿਰ ਜਾਣ ਕਾਰਨ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਜਹਾਜ਼ ਜੋ ਕਿ ਚਾਰ ਸੀਟਾਂ ਵਾਲਾ ਰੌਕਵੇਲ (Rockwell) ਸੀ, ਬ੍ਰਿਸਬੇਨ ਤੋਂ ਲਗਭਗ 32 ਕਿਲੋਮੀਟਰ ਉੱਤਰ ਵਿੱਚ ਰੈੱਡਕਲਿਫ ਵਿੱਚ ਇੱਕ ਰਨਵੇ ਦੇ ਅੰਤਮ ਛੋਰ ਤੋਂ ਕੁਝ ਦੂਰ ਹਾਦਸਾ ਹੋਇਆ।
ਪੁਲਸ ਵਲੋਂ ਨਿਰੀਖਕ ਕ੍ਰੇਗ ਵਾਈਟ ਨੇ ਦਸਿਆ ਕਿ ਗੋਤਾਖੋਰਾਂ ਨੇ 69ਸਾਲਾਂ ਪੁਰਸ਼ ਪਾਇਲਟ ਸਮੇਤ ਦੋ ਬੱਚਿਆਂ ਦੇ ਮ੍ਰਿਤਕ ਸਰੀਰ ਜਹਾਜ਼ ਦੇ ਮਲਬੇ ਬਰਾਮਦ ਕਰ ਲਏ ਗਏ ਹਨ । ਵਾਈਟ ਨੇ ਕਿਹਾ ਕਿ ਬੱਚਿਆਂ ਦੀ ਉਮਰ ਪਤਾ ਨਹੀਂ ਚਲ ਸਕੀ ਹੈ। ਆਸਟ੍ਰੇਲੀਆ (Austraila) ਆਵਾਜਾਈ ਸੁਰੱਖਿਆ ਬਿਊਰੋ ਕੇਈ ਮੁੱਖ ਏਂਗਸ ਮਿਸ਼ੇਲ ਨੇ ਕਿਹਾ ਕਿ ਇਹ ਸੰਗਠਨ ਜਾਂਚ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਨੂੰ ਪਤਾ ਚੱਲਦਾ ਹੈ ਕਿ ਹਾਦਸੇ ਦੀ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੋਈ।