Jalalabad

ਜਲਾਲਾਬਾਦ ‘ਚ ਬੱਸ ਪਲਟਣ ਨਾਲ ਚਾਰ ਵਿਅਕਤੀਆਂ ਦੀ ਮੌਤ, 6 ਦੀ ਹਾਲਤ ਗੰਭੀਰ

ਚੰਡੀਗ੍ਹੜ 10 ਮਈ 2022: ਅੱਜ ਤੜਕੇ ਹੀ ਜਲਾਲਾਬਾਦ (Jalalabad) ਜਾ ਰਹੀ ਇੱਕ ਮਿੰਨੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ | ਇਹ ਮਿੰਨੀ ਬੱਸ ਰੌੜਾਵਾਲੀ ਮੰਡੀ ਤੋਂ ਜਲਾਲਾਬਾਦ ਵੱਲ ਜਾ ਰਹੀ ਰਹੀ ਸੀ ਜਦੋਂ ਇਹ ਬਸ ਹਾਦਸਾਗ੍ਰਸਤ ਹੋ ਕੇ ਪਲਟ ਗਈ । ਇਸ ਬੱਸ ਹਾਦਸੇ ’ਚ ਚਾਰ ਜਣਿਆ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ ਅਤੇ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਏ ਹਨ । ਫ਼ਿਲਹਾਲ ਬੱਸ ਦੇ ਪਲਟਣ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ। ਹਾਦਸੇ ‘ਚ ਜ਼ਖ਼ਮੀਆਂ ਨੂੰ ਗੰਭੀਰ ਹਾਲਤ ’ਚ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਿੰਨੀ ਬੱਸ ’ਚ 50 ਤੋਂ ਵਧੇਰੇ ਲੋਕ ਸਵਾਰ ਸਨ ਜਦਕਿ ਇਸ ’ਚ ਬੈਠਣ ਦੀ ਸਮਰੱਥਾ 25 ਤੋਂ 30 ਸਵਾਰੀਆਂ ਦੀ ਸੀ। ਇਸ ਦੌਰਾਨ ਪ੍ਰਸ਼ਾਸਨ ਦੀ ਵੱਡੀ ਲਾਪ੍ਰਵਾਹੀ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਬੱਸਾਂ ’ਚ ਸਮਰੱਥਾ ਤੋਂ ਵਧੇਰੇ ਸਵਾਰੀਆਂ ਬੈਠਾਉਣ ਵਾਲੇ ਬੱਸ ਚਾਲਕਾਂ ਖ਼ਿਲਾਫ਼ ਸਖ਼ਤੀ ਨਹੀਂ ਵਰਤੀ ਜਾ ਰਹੀ।

ਇਸ ਦੌਰਾਨ ਘਟਨਾ ਵਾਲੀ ਥਾਂ ਤੇ ਐਸ ਡੀ ਐਮ ਜਲਾਲਾਬਾਦ (Jalalabad) ਨੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਬਾਰੇ ਉਨ੍ਹਾਂ ਆਪਣੇ ਉਚ ਅਧਿਕਾਰੀਆਂ ਦੇ ਧਿਆਨ ‘ਚ ਲਿਆ ਦਿੱਤਾ ਹੈ। ਇਸ ਮੌਕੇ ਤੇ ਹਲਕਾ ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਗੋਲਡੀ ਤੇ ਸਫੀਆ ਕੰਬੋਜ  ਤੇ ਕਾਂਗਰਸ ਪਾਰਟੀ ਤੋਂ ਕਾਕਾ ਕੰਬੋਜ, ਸਾਬਕਾ ਐਮ ਪੀ ਸ਼ੇਰ ਸਿੰਘ ਘੁਬਾਇਆ ਤੇ ਰਾਜਬਖਸ਼ ਕੰਬੋਜ ਵਲੋ ਸਿਵਲ ਹਸਪਤਾਲ ਪਹੁੰਚੇ ਤੇ ਜਖਮੀਆਂ ਦਾ ਹਾਲ ਚਾਲ ਜਾਣਿਆ।

Scroll to Top