July 7, 2024 8:01 am
ਦਿੱਲੀ 'ਚ ਇਮਾਰਤ

ਦਿੱਲੀ ‘ਚ ਇਮਾਰਤ ਡਿੱਗਣ ਕਾਰਨ ਵਾਪਰਿਆ ਹਾਦਸਾ, ਚਾਰ ਲੋਕਾਂ ਦੀ ਮੌਤ

ਚੰਡੀਗੜ੍ਹ 12 ਫਰਵਰੀ 2022: ਦਿੱਲੀ ਦੇ ਨਰੇਲਾ ਇਲਾਕੇ ‘ਚ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਨਰੇਲਾ ਇੰਡਸਟਰੀਜ਼ ‘ਚ ਇਮਾਰਤ ਡਿੱਗਣ ਕਾਰਨ ਹੋਇਆ | ਇਸ ਹਾਦਸੇ ‘ਚ ਮਲਬੇ ਹੇਠਾਂ ਦੱਬ ਕੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਦੌਰਾਨ ਮਲਬੇ ‘ਚੋਂ ਦੋ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਨਰੇਲਾ ਇਲਾਕੇ ‘ਚ 300 ਤੋਂ 400 ਫਲੈਟ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਜੇਸੀਬੀ ਦੀ ਮਦਦ ਨਾਲ 2 ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਦੱਸ ਦੇਈਏ ਕਿ ਇਹ ਘਟਨਾ ਦੁਪਹਿਰ ਦੀ ਦੱਸੀ ਜਾ ਰਹੀ ਹੈ। ਪੁਲਸ ਨੂੰ ਘਟਨਾ ਸਬੰਧੀ ਜਾਣਕਾਰੀ ਮਿਲੀ ਕਿ ਨਰੇਲਾ ਇੰਡਸਟਰੀਜ਼ ਦੀ ਇਮਾਰਤ ਡਿੱਗ ਗਈ ਹੈ, ਜਿਸ ਵਿੱਚ ਬੱਚਿਆਂ ਸਮੇਤ 4 ਤੋਂ 5 ਲੋਕ ਮਲਬੇ ਹੇਠ ਦੱਬੇ ਹੋਏ ਹਨ।