July 2, 2024 8:08 pm
Covid-19

ਗਯਾ ‘ਚ ਦਲਾਈ ਲਾਮਾ ਦੇ ਪ੍ਰਵਚਨ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਚਾਰ ਵਿਦੇਸ਼ੀ ਨਾਗਰਿਕ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ 26 ਦਸਬੰਰ 2022: ਭਾਰਤ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਦੇਸ਼ ਨੂੰ ਇੱਕ ਵਾਰ ਫਿਰ ਚਿੰਤਾ ਵਿੱਚ ਪਾ ਦਿੱਤਾ ਹੈ | ਇਸ ਦਰਮਿਆਨ ਬਿਹਾਰ ਦੇ ਗਯਾ (Gaya) ‘ਚ ਬੁੱਧ ਧਰਮ ਦੇ ਨੇਤਾ ਦਲਾਈ ਲਾਮਾ ਦਾ ਉਪਦੇਸ਼ ਸੁਣਨ ਲਈ ਇਕੱਠੇ ਹੋਏ ਸ਼ਰਧਾਲੂਆਂ ‘ਚੋਂ ਕੋਰੋਨਾ ਦੀ ਵੱਡੀ ਖਬਰ ਸਾਹਮਣੇ ਆਈ ਹੈ। 23 ਦਸੰਬਰ ਨੂੰ ਗਯਾ ਆਏ ਵਿਦੇਸ਼ੀ ਨਾਗਰਿਕਾਂ ਦਾ ਕੋਰੋਨਾ (corona) ਟੈਸਟ ਕੀਤਾ ਗਿਆ ਸੀ, ਜਿਸ ਵਿੱਚੋਂ ਚਾਰ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ‘ਚੋਂ ਦੋ ਇੰਗਲੈਂਡ ਅਤੇ ਇਕ-ਇਕ ਥਾਈਲੈਂਡ ਅਤੇ ਮਿਆਂਮਾਰ ਤੋਂ ਦੱਸੇ ਜਾ ਰਹੇ ਹਨ |

ਦਲਾਈ ਲਾਮਾ ਦੇ ਪ੍ਰਵਚਨ ਨੂੰ ਲੈ ਕੇ ਗਯਾ ਵਿੱਚ 40 ਦੇਸ਼ਾਂ ਦੇ 20 ਹਜ਼ਾਰ ਤੋਂ ਵੱਧ ਸ਼ਰਧਾਲੂ ਪ੍ਰਵਚਨ ਸਮਾਗਮ ਲਈ ਰੁਕਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ । ਬਿਹਾਰ ‘ਚ ਵਿਦੇਸ਼ੀ ਸੈਲਾਨੀਆਂ ਦੇ ਸਭ ਤੋਂ ਵੱਡੇ ਕੇਂਦਰ ਗਯਾ ‘ਚ ਕੋਰੋਨਾ ਦਾ ਮਾਮਲਾ ਸਾਹਮਣੇ ਆਉਂਦੇ ਹੀ ਪੂਰੇ ਸੂਬੇ ‘ਚ ਸਨਸਨੀ ਫੈਲ ਗਈ ਹੈ।