Site icon TheUnmute.com

Punjab Vidhan Sabha: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ‘ਚ ਚਾਰ ਬਿੱਲ ਪਾਸ

Punjab Vidhan Sabha

ਚੰਡੀਗੜ੍ਹ, 04 ਸਤੰਬਰ 2024: ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਮਾਨਸੂਨ ਇਜਲਾਸ ‘ਚ ਅੱਜ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ 2024, ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2024, ਪੰਜਾਬ ਖੇਤੀਬਾੜੀ ਉਤਪਾਦਨ, ਮੰਡੀਆਂ (ਸੋਧਨਾ) ਬਿੱਲ 2024 ਅਤੇ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2024 ਸਮੇਤ ਚਾਰ ਬਿੱਲ ਪਾਸ ਕੀਤੇ ਗਏ ਹਨ |

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਅੱਗ ਬੁਝਾਊ ਵਿਭਾਗ ‘ਚ ਭਰਤੀ ਲਈ ਲੜਕੀਆਂ ਦਾ ਵਜ਼ਨ 60 ਦੀ ਬਜਾਏ 40 ਕਿਲੋਗ੍ਰਾਮ ਚੁੱਕਣਾ ਪਵੇਗਾ। ਪੰਚਾਇਤੀ ਚੋਣਾਂ ਪਾਰਟੀ ਦੇ ਸਿਆਸੀ ਚਿਨ੍ਹਾਂ ‘ਤੇ ਨਹੀਂ ਹੋਣਗੀਆਂ। ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦਿੱਤੇ ਜਾਣਗੇ।ਇਸ ਦੇ ਨਾਲ ਹੀ ਨਵੀਂ ਖੇਤੀ ਨੀਤੀ ਵੀ ਤਿਆਰ ਹੈ। ਇਸ ਦੇ ਨਾਲ ਹੀ ਹੁਣ ਸਦਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

Exit mobile version