ਸ੍ਰੀ ਮੁਕਤਸਰ ਸਾਹਿਬ 19 ਅਕਤੂਬਰ 2022: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਯੂਥ ਐਂਡ ਹੈਰੀਟੇਜ ਫੈਸਟੀਵਲ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਦੇ ਚੱਲਦੇ ਸ੍ਰੀ ਮੁਕਤਸਰ ਸਾਹਿਬ ਜੋਨ ਮੁਕਾਬਲੇ ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ਵਿਚ ਕਰਵਾਏ ਜਾ ਰਹੇ ਹਨ । ਜਿਸ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸ਼ਹਿਬ ਦੇ ਨਾਲ ਨਾਲ ਜ਼ਿਲ੍ਹਾ ਫਾਜਲਿਕਾ ਦੇ ਕਾਲਜਾ ਦੇ ਵਿਦਿਆਰਥੀ ਭਾਗ ਲੈ ਰਹੇ ਹਨ |
ਫੈਸਟੀਵਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਮਾਂ ਰੋਸ਼ਨ ਕਰਕੇ ਇੱਕ ਸ਼ਬਦ ਗਾਇਨ ਨਾਲ ਕੀਤੀ । ਕਾਲਜ ਦੇ ਪ੍ਰਿੰਸੀਪਲ ਐੱਸ.ਐੱਸ ਸੰਘਾ ਵਲੋਂ ਆਏ ਹੋਏ ਮਹਿਮਾਨਾਂ ਅਤੇ ਅਲੱਗ ਅਲੱਗ ਕਾਲਜਾਂ ਤੋਂ ਭਾਗ ਲੈ ਰਹੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਪੰਜਾਬ ਯੂਨੀਵਰਸਿਟੀ ਵੈਲਫੇਅਰ ਦੇ ਡਾਇਰੈਕਟਰ ਡਾਕਟਰ ਰੋਹਿਤ ਸ਼ਰਮਾ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਲੱਗ ਅਲੱਗ ਕਾਲਜਾਂ ਤੋਂ ਪਹੁੰਚੇ ਵਿਦਿਆਰਥੀਆਂ ਅਤੇ ਪ੍ਰਿਸੀਪਲ ਸਾਹਿਬਾਨ ਦਾ ਪੁੱਜਣ ਤੇ ਧੰਨਵਾਦ ਕਰਦੇ ਕਿਹਾ ਕਿ ਬਾਦਲ ਸ਼ਹਿਬ ਦੀ ਸੋਚ ਰਹੀ ਹੈ ਕੇ ਲੜਕੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ । ਉਨ੍ਹਾ ਨੇ ਪੰਜਾਬ ਵਿਚ ਕਈ ਸਕੂਲਾਂ ਦੇ ਨਾਲ ਯੂਨੀਵਰਸਿਟੀਆਂ ਵੀ ਖੁੱਲਵਾਈਆਂ, ਉਨ੍ਹਾ ਅੱਜ ਦੇ ਇਸ ਮੁਕਾਬਲਿਆਂ ‘ਤੇ ਬੋਲਦੇ ਕਿਹਾ ਕਿ ਅਜਿਹੇ ਮੇਲੇ ਕਦੇ ਵਾਪਸ ਨਹੀਂ ਆਉਂਦੇ, ਇਸ ਲਈ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਕੇ ਅਨੰਦ ਮਾਣੋ । ਇਸਦੇ ਨਾਲ ਹੀ ਉਨ੍ਹਾਂ ਨੇ ਭਰੂਣ ਹੱਤਿਆ ਅਤੇ ਦਾਜ ਪ੍ਰਤੀ ਕ੍ਰਿਤੀਆਂ ਦੀ ਵਿਰੋਧਤਾ ਕਰਦਿਆਂ ਕ੍ਰਿਤੀਆਂ ਦੇ ਖਿਲਾਫ ਲੜਨ ਦਾ ਪ੍ਰਣ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੂਬੇ ਦੀ ਸਰਕਾਰ ‘ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਪੰਜਾਬ ਵਿਚ ਕੋਈ ਸਰਕਾਰ ਨਹੀਂ ਇਸ ਨੂੰ ਦਿੱਲੀ ਤੋਂ ਕੇਜਰੀਵਾਲ ਚਲਾ ਰਿਹਾ ,ਪੰਜਾਬ ਦਾ ਮੁੱਖ ਮੰਤਰੀ ਮਜਬੂਰ ਹੈ । ਪੰਜਾਬ ਵਿਚ ਵਗ ਰਿਹਾ ਨਸ਼ਿਆਂ ਦਾ ਦਰਿਆ ,ਨੋਜਵਾਨਾ ਦੀਆ ਲਗਾਤਾਰ ਹੋ ਰਹੀਆਂ ਮੌਤਾਂ, ਹੁਣ ਲੋਕ ਬੋਰਡ ਲਗਾ ਕੇ ਨਸ਼ੇ ਵੇਚਣ ਲੱਗੇ ਹਨ |
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੈਂਗਸਟਰ ਅਤੇ ਫਿਰੌਤੀਆਂ ਦੇ ਮਾਮਲੇ ਵਧ ਰਹੇ ਹਨ | ਪੰਜਾਬ ਵਿਚ ਵਿਗੜ ਰਹੇ ਮਾਹੌਲ ‘ਤੇ ਉਨ੍ਹਾਂ ਕਿਹਾ ਕਿ ਜੋ ਲੋਕ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ ਕਰਦੇ ਹਨ ਉਨ੍ਹਾਂ ‘ਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ।
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੇ ਯੂਥ ਵੈਲਫੇਅਰ ਡਾਇਰੈਕਟਰ ਡਾਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਹ ਜੋਨ ਮੁਕਾਬਲੇ ਕਰਵਾਏ ਜਾ ਰਹੇ ਹਨ ਅੱਜ ਮੁਕਤਸਰ ਜੋਨ ਮੁਕਾਬਲਿਆਂ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਕਰੀਬ 28 ਕਾਲਜ ਭਾਗ ਲੈ ਰਹੇ ਹਨ ।