Site icon TheUnmute.com

ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਦਾ ਹੋਇਆ ਦੇਹਾਂਤ

27 ਦਸੰਬਰ 2024: ਸੁਜ਼ੂਕੀ (Former Suzuki Motor Corporation Chairman Osamu Suzuki) ਮੋਟਰ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਓਸਾਮੂ ਸੁਜ਼ੂਕੀ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਓਸਾਮੂ ਸੁਜ਼ੂਕੀ ਨੇ 2021 ਵਿੱਚ 91 ਸਾਲ ਦੀ ਉਮਰ ਵਿੱਚ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ ਸੀ। ਆਪਣੇ ਕਰੀਅਰ (career) ਦੌਰਾਨ ਉਨ੍ਹਾਂ ਨੇ 40 ਸਾਲਾਂ ਤੋਂ ਵੱਧ ਸਮੇਂ ਤੱਕ ਸੁਜ਼ੂਕੀ (Suzuki Motor Corporation) ਮੋਟਰ ਕਾਰਪੋਰੇਸ਼ਨ ਦੀ ਅਗਵਾਈ ਕੀਤੀ ਅਤੇ ਕੰਪਨੀ (company) ਨੂੰ ਦੁਨੀਆ ਭਰ ਵਿੱਚ ਇੱਕ ਪ੍ਰਮੁੱਖ ਨਾਮ ਬਣਾਇਆ।

ਮਾਰੂਤੀ 800 ਦਾ ਲਾਂਚ ਸਭ ਤੋਂ ਵੱਡੀ ਪ੍ਰਾਪਤੀ 
ਉਸਦੀ ਸਭ ਤੋਂ ਵੱਡੀ ਪ੍ਰਾਪਤੀ ਭਾਰਤ ਵਿੱਚ ਮਾਰੂਤੀ (Maruti) 800 ਦੀ ਸ਼ੁਰੂਆਤ ਸੀ, ਜੋ ਕਿ ਭਾਰਤੀ ਮੱਧ ਵਰਗ ਦੇ ਪਰਿਵਾਰਾਂ ਲਈ ਇੱਕ ਕਿਫਾਇਤੀ ਅਤੇ ਭਰੋਸੇਮੰਦ ਕਾਰ (car) ਬਣ ਗਈ ਸੀ। ਮਾਰੂਤੀ 800, 1983 ਵਿੱਚ ਲਾਂਚ ਹੋਈ, ਨੇ ਭਾਰਤੀ ਆਟੋਮੋਬਾਈਲ ਉਦਯੋਗ ਵਿੱਚ ਕ੍ਰਾਂਤੀ ਲਿਆ ਦਿੱਤੀ। ਉਸ ਸਮੇਂ ਇਸ ਦੀ ਕੀਮਤ 47,500 ਰੁਪਏ ਸੀ, ਜੋ ਉਸ ਵਰਗ ਲਈ ਬਹੁਤ ਕਿਫਾਇਤੀ ਸੀ। ਓਸਾਮੂ ਸੁਜ਼ੂਕੀ ਨਿੱਜੀ ਤੌਰ ‘ਤੇ ਇਸ ਪ੍ਰੋਜੈਕਟ ਵਿੱਚ ਸ਼ਾਮਲ ਸੀ ਅਤੇ ਇਸਦੀ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਈ।

read more: Maruti Suzuki Alto 800: ਮਾਰੂਤੀ ਸੁਜ਼ੂਕੀ ਨੇ ਭਾਰਤ ‘ਚ ਆਲਟੋ 800 ਦਾ ਉਤਪਾਦਨ ਕੀਤਾ ਬੰਦ

Exit mobile version