July 5, 2024 1:02 am
thakorlal Nanavati dies

India: ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਗਿਰੀਸ਼ ਠਾਕੋਰਲਾਲ ਨਾਨਾਵਤੀ ਦਾ ਹੋਇਆ ਦੇਹਾਂਤ

ਚੰਡੀਗੜ੍ਹ 19 ਦਸੰਬਰ 2021: ਸੁਪਰੀਮ ਕੋਰਟ (Supreme Court) ਦੇ ਸਾਬਕਾ ਜੱਜ ਜਸਟਿਸ ਗਿਰੀਸ਼ ਠਾਕੋਰਲਾਲ ਨਾਨਾਵਤੀ (Girish Thakorlal Nanavati) ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਜਰਾਤ ‘ਚ ਸ਼ਨੀਵਾਰ ਦੁਪਹਿਰ 1:15 ਵਜੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਗਿਰੀਸ਼ ਠਾਕੋਰਲਾਲ ਨਾਨਾਵਤੀ ਨੇ  1984 ਦੇ ਸਿੱਖ ਵਿਰੋਧੀ ਅਤੇ 2002 ਦੇ ਗੋਧਰਾ ਦੰਗਿਆਂ ਦੀ ਜਾਂਚ ਕੀਤੀ ਸੀ|

17 ਫਰਵਰੀ, 1935 ਨੂੰ ਜਨਮੇ ਨਾਨਾਵਤੀ ਨੇ 11 ਫਰਵਰੀ, 1958 ਨੂੰ ਬੰਬੇ ਹਾਈ ਕੋਰਟ (Bombay High Court) ਵਿੱਚ ਵਕੀਲ ਵਜੋਂ ਨਾਮ ਦਰਜ ਕਰਵਾਇਆ ਸੀ।ਉਹ 19 ਜੁਲਾਈ, 1979 ਤੋਂ ਗੁਜਰਾਤ ਹਾਈ ਕੋਰਟ (the Gujarat High Court) ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ, ਅਤੇ 14 ਦਸੰਬਰ, 1993 ਨੂੰ ਉੜੀਸਾ ਹਾਈ ਕੋਰਟ ਵਿੱਚ ਤਬਦੀਲ ਹੋ ਗਿਆ ਸੀ।

ਗਿਰੀਸ਼ ਠਾਕੋਰਲਾਲ ਨਾਨਾਵਤੀ (Girish Thakorlal Nanavati) ਨੂੰ 31 ਜਨਵਰੀ 1994 ਤੋਂ ਉੜੀਸਾ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ।ਉਨ੍ਹਾਂ ਦਾ ਤਬਾਦਲਾ 28 ਸਤੰਬਰ, 1994 ਤੋਂ ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਕਰ ਦਿੱਤਾ ਗਿਆ। ਨਾਨਾਵਤੀ ਨੂੰ 6 ਮਾਰਚ, 1995 ਤੋਂ ਸੁਪਰੀਮ ਕੋਰਟ (Supreme Court) ਦਾ ਜੱਜ ਨਿਯੁਕਤ ਕੀਤਾ ਗਿਆ ਅਤੇ 16 ਫਰਵਰੀ, 2000 ਨੂੰ ਸੇਵਾਮੁਕਤ ਹੋ ਗਏ ਸਨ ।