Site icon TheUnmute.com

ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ CM ਭਗਵੰਤ ਮਾਨ ਦੀ ਮੌਜੂਦਗੀ ‘ਚ ‘ਆਪ’ ‘ਚ ਸ਼ਾਮਲ

Kamaljit Bhatia

ਚੰਡੀਗੜ੍ਹ, 22 ਫਰਵਰੀ 2023: ਜਲੰਧਰ ਨਗਰ ਨਿਗਮ (ਐਮਸੀ) ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ (Kamaljit Bhatia), ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ, ਅਕਾਲੀ ਦਲ ਨੂੰ ਅਲਵਿਦਾ ਆਖ ਕੇ ਅੱਜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ। ਕਮਲਜੀਤ ਭਾਟੀਆ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਵੀ ਰਹੇ ਹਨ।

ਬੁੱਧਵਾਰ ਨੂੰ ਕਮਲਜੀਤ ਭਾਟੀਆ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕਈ ਹੋਰ ਅਹੁਦੇਦਾਰ ਵੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਚੰਗੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਆਗੂਆਂ ਦਾ ਪਾਰਟੀ ਵਿਚ ਰਸਮੀ ਸਵਾਗਤ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸੀਨੀਅਰ ‘ਆਪ’ ਆਗੂ ਜਗਰੂਪ ਸਿੰਘ ਸੇਖਵਾਂ ਵੱਲੋਂ ਕੀਤਾ ਗਿਆ।

ਸ਼ਾਮਲ ਹੋਏ ਅਕਾਲੀ ਆਗੂਆਂ ਵਿੱਚ ਜਤਿੰਦਰ ਸਿੰਘ ਬਾਂਸਲ, ਹਰਜੀਤ ਸਿੰਘ ਕਾਲੜਾ, ਅਮਿਤ ਚਾਵਲਾ, ਅਮਨਦੀਪ ਸਿੰਘ, ਮਹਿੰਦਰਪਾਲ ਨਿੱਕਾ ਜੁਆਇੰਟ ਸਕੱਤਰ (ਜਲੰਧਰ ਸ਼ਹਿਰ); ਗੌਰਵ ਅਰੋੜਾ, ਸਕੱਤਰ (ਜਲੰਧਰ ਸ਼ਹਿਰ); ਗੁਰਦੀਪ ਸਿੰਘ ਜਥੇਬੰਦਕ ਸਕੱਤਰ (ਜਲੰਧਰ ਸ਼ਹਿਰ); ਬਲਵਿੰਦਰ ਸਿੰਘ ਲਾਹੌਰੀਆ, ਸਕੱਤਰ (ਜਲੰਧਰ ਸ਼ਹਿਰ), ਰਣਦੀਪ ਸਿੰਘ ਰਾਣਾ, ਮੀਤ ਪ੍ਰਧਾਨ ਐਸਓਆਈ (ਦੋਆਬਾ ਜ਼ੋਨ); ਗੌਰਵ ਅਰੋੜਾ, ਜਨਰਲ ਸਕੱਤਰ ਐਸ.ਓ.ਆਈ. (ਦੋਆਬਾ ਜ਼ੋਨ) ਅਤੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ ਐਸ.ਓ.ਆਈ. ਪ੍ਰਮੁੱਖ ਸਨ।

ਇੱਕ ਮੀਡੀਆ ਬਿਆਨ ਵਿੱਚ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਦੇਸ਼ ਭਰ ਵਿੱਚ ਲੋਕ ਦਿੱਲੀ ਅਤੇ ਪੰਜਾਬ ਵਿੱਚ ‘ਆਪ’ ਸਰਕਾਰਾਂ ਦੇ ਕੰਮਕਾਜ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਨਵੇਂ ਸ਼ਾਮਲ ਹੋਏ ਆਗੂ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ।

ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਥੋੜ੍ਹੇ ਸਮੇਂ ਵਿੱਚ ਹੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ‘ਆਪ’ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਅਨੁਸਾਰ ਉਹ ਸਾਰੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਗੇ।

Exit mobile version