July 7, 2024 2:33 pm
sbi

ਵੱਡੀ ਖ਼ਬਰ ; SBI ਦੇ ਸਾਬਕਾ ਚੇਅਰਮੈਨ ਲੋਨ ਘੁਟਾਲੇ ਵਿਚ ਗ੍ਰਿਫਤਾਰ

ਚੰਡੀਗੜ੍ਹ; ਐੱਸ.ਬੀ.ਆਈ. ਦੇ ਸਾਬਕਾ ਚੇਅਰਮੈਨ ਨੂੰ ਲੋਨ ਘੋਟਾਲੇ ਵਿਚ ਗਿਰਫ਼ਤਾਰ ਕਰ ਲਿਆ ਗਿਆ ਹੈ, ਉਨ੍ਹਾਂ ਤੇ 200 ਕਰੋੜ ਦੀ ਜਾਇਦਾਦ 25 ਕਰੋੜ ਵਿਚ ਵੇਚਣ ਦਾ ਦੋਸ਼ ਹੈ, ਦਰਅਸਲ, ਰਾਜਸਥਾਨ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਦੇ ਸਾਬਕਾ ਚੇਅਰਮੈਨ ਪ੍ਰਤੀਪ ਚੋਧਰੀ ਨੂੰ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੋਂ ਇਕ ਲੋਨ ਘੋਟਾਲੇ ਵਿਚ ਗਿਰਫ਼ਤਾਰ ਕਰ ਲਿਆ ਹੈ,
ਰਿਪੋਰਟ ਦੇ ਅਨੁਸਾਰ, ਇਹ ਮਾਮਲਾ ਗੋਦਾਵਨ ਗਰੁੱਪ ਦੀ ਜਾਇਦਾਦ ਨਾਲ ਜੁੜਿਆ ਹੈ ਜਿਨ੍ਹਾਂ ਦੇ 2008 ਵਿਚ ਜੈਸਲਮੇਰ ਵਿਚ ਇਕ ਹੋਟਲ ਬਣਾਉਣ ਦੇ ਲਈ ਐੱਸ.ਬੀ.ਆਈ. ਤੋਂ 24 ਕਰੋੜ ਰੁ ਦਾ ਲੋਨ ਲਿਆ ਸੀ,
ਚੋਧਰੀ ਖਿਲਾਫ ਦੋਸ਼ ਹੈ ਕਿ ਲੋਨ ਨਾ ਦੇਣ ਤੇ ਜਦੋ ਉਨ੍ਹਾਂ ਦੇ ਜਾਇਦਾਦ ਨੂੰ ਜਬਤ ਕਰ ਲਿਆ ਗਿਆ ਤਾ ਉਨ੍ਹਾਂ ਨੇ 200 ਕਰੋੜ ਦੀ ਜਾਇਦਾਦ ਨੂੰ 25 ਕਰੋੜ ਰੁ ਵਿਚ ਵੇਚ ਦਿੱਤਾ,
ਗੋਦਾਵਨ ਦੀ ਜਾਇਦਾਦ ਨੂੰ ਕਥਿਤ ਤੋਰ ਤੇ 2016 ਵਿਚ ਐਲਕੇਮਿਸਟ ਐਸੈਟ ਕੰਪਨੀ ਨੂੰ ਵੇਚ ਦਿੱਤਾ ਗਿਆ ਸੀ, ਜਦੋ ਚੋਧਰੀ ਐੱਸ.ਬੀ.ਆਈ. ਦੇ ਪ੍ਰਧਾਨ ਸਨ,
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐੱਸ.ਬੀ.ਆਈ. ਚੇਅਰਮੈਨ ਦੇ ਅਹੁਦੇ ਤੋਂ ਰਿਟਾਇਰ ਹੋਣ ਤੋਂ ਬਾਅਦ ਚੋਧਰੀ ਨੇ ਐਲਕੇਮਿਸਟ ਦੇ ਨਿਦੇਸ਼ਕ ਬਣ ਗਏ, ਪਿਛਲੇ ਦਿਨੀ ਇਸ ਮਾਮਲੇ ਵਿਚ ਸੀ.ਜੇ.ਐੱਮ ਕੋਰਟ ਨੇ ਪ੍ਰਤੀਪ ਚੋਧਰੀ ਦੀ ਗਿਰਫਤਾਰੀ ਦੇ ਆਦੇਸ਼ ਦਿੱਤੇ ਸਨ,