ਚੰਡੀਗੜ੍ਹ 19 ਜੁਲਾਈ 2022: ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਅੱਜ ਆਪਣੀ ਅੰਤਰਿਮ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਨਵੇਂ ਨੇਤਾ ਦੀ ਚੋਣ ਲਈ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਚੌਥੇ ਦੌਰ ਦੀ ਗੁਪਤ ਵੋਟਿੰਗ ਪਹਿਲਾਂ ਕੀਤੀ। ਇਸ ਦੌਰਾਨ ਬੋਰਿਸ ਵਲੋਂ ਦੇਸ਼ ‘ਚ ਪੈ ਰਹੀ ਭਿਆਨਕ ਗਰਮੀ ਦਰਮਿਆਨ ਜਲਵਾਯੂ ਪਰਿਵਰਤਨ ਨਾਲ ਨਜਿੱਠਣ ‘ਚ ਆਪਣੀ ਸਰਕਾਰ ਦੇ ਰਿਕਾਰਡ ਅਤੇ ਵਚਨਬੱਧਤਾ ਦਾ ਬਚਾਅ ਕੀਤਾ।
ਬੋਰਿਸ ਨੇ ਡਾਊਨਿੰਗ ਸਟਰੀਟ ‘ਚ ਆਪਣੇ ਮੰਤਰੀਆਂ ਨੂੰ ਕਿਹਾ ਕਿ ਕੌਣ ਸ਼ੱਕ ਕਰ ਸਕਦਾ ਹੈ ਕਿ ਅਸੀਂ ‘ਨੈੱਟ ਜ਼ੀਰੋ’ ਦੇ ਮਾਰਗ ਵੱਲ ਵਧਣ ਵਾਲੀ ਪਹਿਲੀ ਵੱਡੀ ਅਰਥਵਿਵਸਥਾ ਬਣਨ ਨੂੰ ਲੈ ਕੇ ਇਕ ਦਮ ਸਹੀ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਨੂੰ ਬਦਲ ਕੇ ਇਕ ਨਵੇਂ ਚੁਣੇ ਗਏ ਨੇਤਾ ਦੇ ਪੰਜ ਸਤੰਬਰ ਨੂੰ ਹੋਣ ਵਾਲੇ ਐਲਾਨ ਤੋਂ ਪਹਿਲਾਂ ਬ੍ਰਿਟੇਨ ਦੀ ਸੰਸਦ ਦੀਆਂ ਵੀਰਵਾਰ ਤੋਂ ਸਾਲਾਨਾ ਗਰਮੀਆਂ ਦੀਆਂ ਛੁੱਟੀਆਂ ਨਿਰਧਾਰਿਤ ਹਨ। ਸੰਸਦ ਦਾ ਅਗਲਾ ਸੈਸ਼ਨ ਨਵੇਂ ਪ੍ਰਧਾਨ ਮੰਤਰੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਹੋਵੇਗਾ।