Site icon TheUnmute.com

ਸਾਬਕਾ ਵਿਧਾਇਕ ਮਦਨ ਜਲਾਲਪੁਰ ‘ਤੇ ਕਿਸਾਨ ਧਰਨੇ ਦੌਰਾਨ ਲੱਗਿਆ ਅੱਥਰੂ ਗੈਸ ਦਾ ਗੋਲਾ

Madan Lal Jalalpur

ਪਟਿਆਲਾ, 15 ਫਰਵਰੀ 2024: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਅੱਜ ਜਦੋਂ ਕਿਸਾਨਾਂ ਦੀ ਮੱਦਦ ਲਈ ਸੰਭੂ ਬਾਰਡਰ ‘ਤੇ ਪੁੱਜੇ ਤੇ ਉਹ ਕਿਸਾਨਾਂ ਨਾਲ ਬਿਲਕੁਲ ਹਰਿਆਣਾ ਪੁਲਿਸ ਦੇ ਸਾਹਮਣੇ ਪੁੱਜ ਗਏ, ਉਸ ਵੇਲੇ ਹਰਿਆਣਾ ਵੱਲੋਂ ਅੱਥਰੂ ਗੈਸ ਦੇ ਕਈ ਗੋਲੇ ਸੁੱਟੇ ਗਏ, ਜਿਨ੍ਹਾਂ ‘ਚੋਂ ਇੱਕ ਗੋਲਾ ਉਨ੍ਹਾਂ ਦੇ ਆ ਕੇ ਲੱਗਿਆ, ਜਿਸ ਕਾਰਨ ਉਹ ਜ਼ਖਮੀ ਵੀ ਹੋਏ ਅਤੇ ਕਿਸਾਨਾਂ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਮੱਦਦ ਕਰਕੇ ਪਿੱਛੇ ਲਿਆਂਦਾ।

ਮਦਨ ਲਾਲ ਜਲਾਲਪੁਰ (Madan Lal Jalalpur) ਨੇ ਆਖਿਆ ਕਿ ਸੰਭੂ ਏਰੀਆ ਉਨ੍ਹਾਂ ਦੇ ਹਲਕੇ ਅੰਦਰ ਪੈਂਦਾ ਹੈ। ਇਸ ਲਈ ਉਹ ਹਰਿਆਣਾ ਦੇ ਤਸੱਦਦ ਤੋਂ ਡਰਦੇ ਨਹੀਂ। ਉਨ੍ਹਾਂ ਆਖਿਆ ਕਿ ਇੱਕ ਪਾਸੇ ਭਾਜਪਾ ਸਰਕਾਰ ਕਿਸਾਨਾਂ ‘ਤੇ ਤਸੱਦਦ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਦੀ ਸਰਕਾਰ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ, ਜਿਸ ਕਾਰਨ ਕਾਂਗਰਸ ਦਾ ਮੁੱਢਲਾ ਫਰਜ ਹੈ ਕਿ ਉਹ ਕਿਸਾਨਾਂ ਦੀ ਮੱਦਦ ਲਈ ਅੱਗੇ ਆਵੇ।

ਉਨ੍ਹਾਂ ਕਿਹਾ ਕਿ ਉਹ ਪੁਰੀ ਤਰ੍ਹਾਂ ਕਿਸਾਨਾਂ ਲਈ ਕੱਲ੍ਹ ਵੀ ਡਟੇ ਰਹੇ ਤ ਉਹ ਫਿਰ ਦੁਬਾਰਾ ਸੰਭੂ ਬਾਰਡਰ ‘ਤੇ ਕਿਸਾਨਾਂ ਲਈ ਡਟਣਗੇ ਤੇ ਉਨ੍ਹਾਂ ਦੀ ਪੂਰੀ ਮੱਦਦ ਵੀ ਕਰਨਗੇ। ਉਨ੍ਹਾਂ ਆਖਿਆ ਕਿ ਲਗਾਤਾਰ ਵੱਡੇ ਵੱਡੇ ਗੋਲੇ ਅਥਰੂ ਗੈਸ ਦੇ ਸੁੱਟ ਕੇ, ਪਾਣੀ ਦੀਆਂ ਬੁਛਾੜਾਂ ਸੁੱਟ ਕੇ ਤੇ ਰਬੜ ਦੀਆਂ ਗੋਲੀਆਂ ਚਲਾਕੇ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ, ਜਿਸਦੀ ਉਹ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਆਖਿਆ ਕਿ ਕੱਲ੍ਹ ਉਹ ਜਿਸ ਵੇਲੇ ਸੰਭੂ ਬਾਰਡਰ ‘ਤੇ ਮੌਜੂਦ ਸਨ ਤੇ ਉਨ੍ਹਾਂ ਉਪਰ ਤੇ ਕਿਸਾਨਾਂ ਉਪਰ ਇੱਕ ਦਰਜਨ ਦੇ ਕਰੀਬ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਸਨ ਪਰ ਉਹ ਘਬਰਾਉਣ ਵਾਲੇ ਨਹੀਂ ਕਿਉਂਕਿ ਜਦੋਂ ਕਿਸਾਨ ਵੀਰ ਡਟੇ ਹੋਏ ਹਨ ਤਾਂ ਉਹ ਉਨ੍ਹਾਂ ਨਾਲ ਡਟੇ ਰਹਿਣਗੇ।

 

Exit mobile version