ਚੰਡੀਗੜ੍ਹ, 30 ਜਨਵਰੀ 2022:ਪੰਜਾਬ ਵਿਧਾਨ ਸਭਾ ਚੋਣਾਂ ‘ਤੋਂ ਪਹਿਲਾ ਕਾਂਗਰਸ (Congress) ਨੂੰ ਵੱਡਾ ਝਟਕਾ ਮਿਲਿਆ | ਕਿਲਾ ਰਾਏਪੁਰ ਤੋਂ ਸਾਬਕਾ ਵਿਧਾਇਕ ਜਸਬੀਰ ਸਿੰਘ ਖੰਗੂੜਾ (Jasbir Singh Khangura) ਨੇ ਕਾਂਗਰਸ ਪਾਰਟੀ (Congress party) ਤੋਂ ਅਸਤੀਫ਼ਾ ਦੇ ਦਿੱਤਾ ਹੈ।ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਉਨ੍ਹਾਂ ਨੇ ਕਾਂਗਰਸ ਵਿੱਚ ਆਪਣੇ 20 ਸਾਲਾਂ ਦੇ ਸਫ਼ਰ ਨੂੰ ਇੱਕ ਮਹੱਤਵਪੂਰਨ ਅਤੇ ਭਾਵਨਾਤਮਕ ਯਾਤਰਾ ਦੱਸਿਆ ਹੈ। ਉਨ੍ਹਾਂ ਕਾਂਗਰਸ ਵਿੱਚ ਆਪਣੇ ਪਿਤਾ ਦੇ 60 ਸਾਲਾਂ ਦੇ ਸਫ਼ਰ ਦਾ ਵੀ ਜ਼ਿਕਰ ਕੀਤਾ ਹੈ। ਉਹ ਕਈ ਵਾਰ ਵਿਧਾਨ ਸਭਾ ਚੋਣਾਂ ਲੜਨ ਦਾ ਮੌਕਾ ਦੇਣ ਲਈ ਆਪਣੀ ਮਾਂ ਅਤੇ ਕਾਂਗਰਸ ਦਾ ਧੰਨਵਾਦ ਕੀਤਾ।
The decisions we take determine our fate. My resignation from INC, the only Indian political party I have ever been a member of. pic.twitter.com/d8Amizfebg
— Jassi Khangura (@JassiKhangura) January 30, 2022