ਚੰਡੀਗੜ੍ਹ 08 ਜੂਨ 2022: ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ (Shinzo Abe) ਨੂੰ ਸ਼ੁੱਕਰਵਾਰ ਨੂੰ ਗੋਲੀ ਮਾਰ ਦਿੱਤੀ ਗਈ। ਇਹ ਹਮਲਾ ਉਦੋਂ ਹੋਇਆ ਜਦੋਂ ਸ਼ਿੰਜੋ ਆਬੇ ਨਾਰਾ ਸ਼ਹਿਰ ਵਿੱਚ ਭਾਸ਼ਣ ਦੇ ਰਹੇ ਸਨ। ਹਮਲਾਵਰ ਨੇ ਪਿੱਛਿਓਂ ਉਨ੍ਹਾਂ ‘ਤੇ ਦੋ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਸ਼ਿੰਜੋ ਆਬੇ ਜ਼ਮੀਨ ‘ਤੇ ਡਿੱਗ ਗਏ ਅਤੇ ਉਸ ਦੇ ਸਰੀਰ ‘ਚੋਂ ਖੂਨ ਨਿਕਲਦਾ ਦੇਖਿਆ ਗਿਆ। ਜਾਪਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਹਮਲਾ ਕਰਨ ਵਾਲੇ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ। 41 ਸਾਲਾ ਹਮਲਾਵਰ ਯਾਮਾਗਾਮੀ ਤੇਤਸੁਆ ਜਾਪਾਨੀ ਦੀ ਸਮੁੰਦਰੀ ਸੈਨਾ ਦਾ ਸਾਬਕਾ ਸੈਨਿਕ ਹੈ |
ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ‘ਚੋਂ ਇਕ ਮੰਨੇ ਜਾਂਦੇ ਜਾਪਾਨ ‘ਚ ਇਹ ਹਮਲਾ ਹੈਰਾਨ ਕਰਨ ਵਾਲਾ ਹੈ। ਜਾਪਾਨ ਵਿੱਚ ਬੰਦੂਕ ਕੰਟਰੋਲ ਦੇ ਸਖ਼ਤ ਕਾਨੂੰਨ ਹਨ। ਇਸਦੇ ਨਾਲ ਹੀ ਹਮਲੇ ਦੀ ਸੂਚਨਾ ਤੋਂ ਬਾਅਦ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਅਤੇ ਹੋਰ ਕੈਬਨਿਟ ਮੰਤਰੀ ਟੋਕੀਓ ਪਰਤ ਆਏ ਹਨ।