Site icon TheUnmute.com

ਸਾਬਕਾ ਅੰਤਰਰਾਸ਼ਟਰੀ ਅੰਪਾਇਰ ਰੂਡੀ ਕੋਰਟਜ਼ੇਨ ਦੀ ਸੜਕ ਹਾਦਸੇ ‘ਚ ਮੌਤ

Rudi Koertzen

ਚੰਡੀਗੜ੍ਹ 09 ਅਗਸਤ 2022: ਦੱਖਣੀ ਅਫ਼ਰੀਕਾ ਦੇ ਸਾਬਕਾ ਅੰਤਰਰਾਸ਼ਟਰੀ ਕ੍ਰਿਕਟ ਅੰਪਾਇਰ ਰੂਡੀ ਕੋਰਟਜ਼ੇਨ (Rudi Koertzen) ਦੀ ਮੰਗਲਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਕੋਰਟਜ਼ੇਨ 73 ਸਾਲਾਂ ਦੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਾਰ ਹਾਦਸਾ ਰਿਵਰਸਡੇਲ ਨੇੜੇ ਵਾਪਰਿਆ। ਕੁਰਟਜ਼ੇਨ ਦੇ ਪਰਿਵਾਰ ਵਿੱਚ ਹੁਣ ਉਸਦੀ ਪਤਨੀ ਅਤੇ ਚਾਰ ਬੱਚੇ ਹਨ। ਕੋਰਟਜ਼ੇਨ ਨੂੰ ਦੁਨੀਆ ਦੇ ਸਭ ਤੋਂ ਭਰੋਸੇਮੰਦ ਅੰਪਾਇਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1990 ਅਤੇ 2010 ਦੇ ਵਿਚਕਾਰ, ਕੋਰਟਜ਼ੇਨ ਲਗਭਗ 400 ਅੰਤਰਰਾਸ਼ਟਰੀ ਮੈਚਾਂ ਵਿੱਚ ਸ਼ਾਮਲ ਸੀ।

Exit mobile version