ਚੰਡੀਗੜ੍ਹ 21 ਜਨਵਰੀ 2022: ਭਾਰਤ ਦੇ ਸਾਬਕਾ ਆਫ ਸਪਿਨਰ ਗੇਂਦਬਾਜ ਹਰਭਜਨ ਸਿੰਘ (Harbhajan Singh) ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਹਰਭਜਨ ਸਿੰਘ ਨੇ ਟਵੀਟ ਕਰਕੇ ਲਿਖਿਆ ਕਿ ਕੋਵਿਡ ਲਈ ਮੇਰਾ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਮੇਰੇ ਵਿੱਚ ਹਲਕੇ ਲੱਛਣ ਹਨ। ਮੈਂ ਘਰ ਵਿੱਚ ਆਈਸੋਲੇਸ਼ਨ ‘ਚ ਹਾਂ ਅਤੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਿਹਾ ਹਾਂ। ਮੈਂ (Harbhajan Singh) ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਜੋ ਮੇਰੇ ਸੰਪਰਕ ਵਿੱਚ ਆਉਂਦੇ ਹਨ ਜਲਦੀ ਤੋਂ ਜਲਦੀ ਆਪਣਾ ਟੈਸਟ ਕਰਵਾਉਣ। ਕਿਰਪਾ ਕਰਕੇ ਸੁਰੱਖਿਅਤ ਰਹੋ ਅਤੇ ਆਪਣਾ ਖਿਆਲ ਰੱਖੋ।
ਨਵੰਬਰ 23, 2024 6:02 ਪੂਃ ਦੁਃ