July 3, 2024 9:55 am
ਸੁਨੀਥ ਫਰਾਂਸਿਸ ਰੌਡਰਿਗਜ਼

ਨਹੀਂ ਰਹੇ ਭਾਰਤੀ ਫੌਜ ਦੇ ਸਾਬਕਾ ਮੁਖੀ ਸੁਨੀਥ ਫਰਾਂਸਿਸ ਰੌਡਰਿਗਜ਼

ਚੰਡੀਗੜ੍ਹ 04 ਮਾਰਚ 2022: ਭਾਰਤੀ ਫੌਜ ਦੇ ਸਾਬਕਾ ਮੁਖੀ ਸੁਨੀਥ ਫਰਾਂਸਿਸ ਰੌਡਰਿਗਜ਼ ਦਾ 88 ਸਾਲ ਦੀ ਉਮਰ ‘ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। 1990 ਤੋਂ 1993 ਦਰਮਿਆਨ ਭਾਰਤੀ ਫੌਜ ਦੀ ਅਗਵਾਈ ਕਰਨ ਵਾਲੇ ਰੌਡਰਿਗਜ਼ ਦੀ ਉਮਰ ਸੀ। ਸੁਨੀਥ ਫਰਾਂਸਿਸ ਰੌਡਰਿਗਜ਼ 2004 ਤੋਂ 2010 ਤੱਕ ਪੰਜਾਬ ਦੇ ਰਾਜਪਾਲ ਰਹੇ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਰਾਡਰਿਗਜ਼ ਦੀ ਗੋਆ ਦੇ ਪਣਜੀ ਨੇੜੇ ਇਕ ਨਿੱਜੀ ਹਸਪਤਾਲ ‘ਚ ਦੁਪਹਿਰ ਕਰੀਬ 1.30 ਵਜੇ ਮੌਤ ਹੋ ਗਈ। ਉਹ ਪਿਛਲੇ 15 ਦਿਨਾਂ ਤੋਂ ਹਸਪਤਾਲ ‘ਚ ਦਾਖ਼ਲ ਸੀ।

ਭਾਰਤੀ ਫੌਜ ਨੇ ਟਵਿੱਟਰ ‘ਤੇ ਕਿਹਾ, “ਸੈਨਾ ਦੇ ਮੁਖੀ, ਜਨਰਲ ਐਮਐਮ ਨਰਵਾਣੇ, ਅਤੇ ਭਾਰਤੀ ਫੌਜ ਦੇ ਸਾਰੇ ਕਰਮਚਾਰੀ ਜਨਰਲ ਰੌਡਰਿਗਜ਼ ਦੇ ਦੁਖਦਾਈ ਦੇਹਾਂਤ ‘ਤੇ ਦਿਲੀ ਹਮਦਰਦੀ ਪ੍ਰਗਟ ਕਰਦੇ ਹਨ।” ਉਹ ਦੋ ਵਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ‘ਤੇ ਸਨ ਅਤੇ ਸੀ. 2004 ਤੋਂ 2010 ਤੱਕ ਪੰਜਾਬ ਦੇ ਰਾਜਪਾਲ ਰਹੇ।

ਫੌਜ ਨੇ ਕਿਹਾ, “ਸੇਵਾਮੁਕਤ ਹੋਣ ਤੋਂ ਬਾਅਦ, ਉਹ ਸਮਾਜਿਕ ਅਤੇ ਸਾਹਿਤਕ ਗਤੀਵਿਧੀਆਂ ‘ਚ ਰੁੱਝਿਆ ਹੋਇਆ ਸੀ ਅਤੇ ਉਸਨੇ ਰਣਨੀਤਕ ਮੁੱਦਿਆਂ ‘ਤੇ ਕਈ ਵਾਰਤਾਵਾਂ ਵੀ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਲ-ਨਾਲ ਭਾਰਤੀ ਫੌਜ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਅਤੇ ਦੇਸ਼ ਦੀ ਸੇਵਾ ਲਈ ਹਮੇਸ਼ਾ ਰਿਣੀ ਰਹੇਗੀ।