Site icon TheUnmute.com

ਨੀਤੀ ਆਯੋਗ ਦੀ ਸਾਬਕਾ ਬੀਬੀ ਕਰਮਚਾਰੀ ਦੀ ਲੰਡਨ ‘ਚ ਸੜਕ ਹਾਦਸੇ ਦੌਰਾਨ ਮੌਤ

ਨੀਤੀ ਆਯੋਗ

ਚੰਡੀਗੜ੍ਹ, 25 ਮਾਰਚ 2024: ਨੀਤੀ ਆਯੋਗ ਦੀ ਸਾਬਕਾ ਬੀਬੀ ਕਰਮਚਾਰੀ ਦੀ ਲੰਡਨ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ। ਨੀਤੀ ਆਯੋਗ ਦੇ ਸਾਬਕਾ ਸੀਈਓ ਅਮਿਤਾਭ ਕਾਂਤ ਨੇ ਸੋਸ਼ਲ ਮੀਡੀਆ ‘ਤੇ 33 ਸਾਲਾ ਚੇਸਿਥਾ ਕੋਚਰ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ।

ਅਮਿਤਾਭ ਕਾਂਤ ਨੇ ਦੱਸਿਆ ਕਿ ਚੇਸਿਥਾ ਕੋਚਰ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਪੀਐਚਡੀ ਕਰ ਰਹੀ ਸੀ। ਪਿਛਲੇ ਹਫਤੇ ਉਹ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਤੋਂ ਬਾਅਦ ਸਾਈਕਲ ‘ਤੇ ਲੰਡਨ ਸਥਿਤ ਆਪਣੇ ਘਰ ਵਾਪਸ ਆ ਰਹੀ ਸੀ, ਜਦੋਂ ਉਸ ਨੂੰ ਇਕ ਟਰੱਕ ਨੇ ਦਰੜ ਦਿੱਤਾ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

ਕੋਚਰ ਨੂੰ 19 ਮਾਰਚ ਨੂੰ ਕੂੜੇ ਦੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ਦੇ ਸਮੇਂ ਉਸ ਦਾ ਘਰਵਾਲਾ ਪ੍ਰਸ਼ਾਂਤ ਉਸ ਤੋਂ ਅੱਗੇ ਸੀ ਅਤੇ ਉਸ ਨੂੰ ਬਚਾਉਣ ਲਈ ਭੱਜਿਆ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਚੇਸਿਥਾ ਨੂੰ ਬਚਾਇਆ ਨਹੀਂ ਜਾ ਸਕਿਆ।

ਚੇਸਿਥਾ ਕੋਚਰ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ 2021 ਅਤੇ 2023 ਦੇ ਵਿਚਕਾਰ ਨੀਤੀ ਆਯੋਗ ਵਿੱਚ ਰਾਸ਼ਟਰੀ ਵਿਵਹਾਰ ਇਨਸਾਈਟ ਯੂਨਿਟ ਵਿੱਚ ਇੱਕ ਸੀਨੀਅਰ ਸਲਾਹਕਾਰ ਵਜੋਂ ਕੰਮ ਕਰ ਰਹੀ ਸੀ। ਉਹ ਗੁਰੂਗ੍ਰਾਮ ‘ਚ ਰਹਿੰਦੀ ਸੀ। ਉਹ ਪਿਛਲੇ ਸਾਲ ਸਤੰਬਰ ਵਿੱਚ ਹੀ PHD ਲਈ ਲੰਡਨ ਗਈ ਸੀ।

ਚੇਸਿਥਾ ਨੇ ਆਪਣੀ ਉੱਚ ਸਿੱਖਿਆ ਦਿੱਲੀ ਯੂਨੀਵਰਸਿਟੀ, ਅਸ਼ੋਕਾ ਯੂਨੀਵਰਸਿਟੀ ਤੋਂ ਇਲਾਵਾ ਪੈਨਸਿਲਵੇਨੀਆ ਅਤੇ ਸ਼ਿਕਾਗੋ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਇਲਾਵਾ ਉਸਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਅਤੇ ਦੇਸ਼ ਦੇ ਹੋਰ ਆਰਮੀ ਸਕੂਲਾਂ ਤੋਂ ਪੂਰੀ ਕੀਤੀ।

Exit mobile version