fraud

ਪੰਜਾਬ ਦੇ ਸਾਬਕਾ ਡੀ.ਜੀ.ਪੀ. ਦੇ ਬੇਟੇ ਅਤੇ ਮਸ਼ਹੂਰ ਪ੍ਰਾਪਟੀ ਡੀਲਰ ‘ਤੇ ਲੱਗੇ ਧੋਖਾਧੜੀ ਦੇ ਦੋਸ਼

ਚੰਡੀਗੜ੍ਹ 22 ਫਰਵਰੀ 2022 : ਪੰਜਾਬ ਦੇ ਸਾਬਕਾ ਡੀ.ਜੀ.ਪੀ. (ਜੇਲ) ਸ਼ਸ਼ੀਕਾਂਤ ਦੇ ਬੇਟੇ ਅਪੂਰਵ ਕਾਂਤ ਅਤੇ ਸ਼ਹਿਰ ਦੇ ਪ੍ਰਾਪਟੀ ਡੀਲਰ ਸੁਭਾਸ਼ ਸ਼ਰਮਾ ‘ਤੇ ਨਰੇਸ਼ ਕੌਸ਼ਲ ਨੇ ਧੋਖਾਧੜੀ (fraud) ਦੇ ਦੋਸ਼ ਲਗਾਏ ਹਨ, ਪੰਚਕੂਲਾ ਦੇ ਐਮ.ਡੀ.ਸੀ, ਥਾਣਾ ਪੁਲਸ ਨੇ ਜਾਂਚ ਤੋਂ ਬਾਅਦ ਅਪੂਰਵ ਕ੍ਰਾਂਤ ਅਤੇ ਸੁਭਾਸ਼ ਸ਼ਰਮਾ ਖਿਲਾਫ ਚੰਡੀਗੜ੍ਹ ਪੁਲਸ ਨੂੰ ਜਾਂਚ ਦੀ ਸਿਫਾਰਿਸ਼ ਕੀਤੀ ਹੈ, ਪੰਚਕੂਲਾ ਪੁਲਸ ਨੇ ਆਪਣੀ ਜਾਂਚ ਰਿਪੋਰਟ ‘ਚ ਕਿਹਾ ਹੈ ਕਿ ਅਪੂਰਵ ਕਾਂਤ ਅਤੇ ਸੁਭਾਸ਼ ਸ਼ਰਮਾ ਨੇ ਨਰੇਸ਼ ਕੌਸ਼ਲ ਨਾਲ ਐਗਰੀਮੈਂਟ ਕਰਨ ਤੋਂ ਬਾਅਦ ਪ੍ਰਾਪਟੀ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਕਰਵਾ ਦਿੱਤੀ,
ਨਰੇਸ਼ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਦਾ ਐਗਰੀਮੈਂਟ 6 ਕਰੋੜ 25 ਲੱਖ ਰੁਪਏ ‘ਚ ਹੋਇਆ ਹੈ ਪਰ ਅਪੂਰਵ ਕ੍ਰਾਂਤ ਅਤੇ ਸੁਭਾਸ਼ ਸ਼ਰਮਾ ਨੇ ਧੋਖੇ ਨਾਲ ਉਨ੍ਹਾਂ ਦੀ ਪ੍ਰਾਪਟੀ ਦੀ ਰਜਿਸਟਰੀ 4 ਕਰੋੜ 23 ਲੱਖ ਰੁਪਏ ‘ਚ ਕਰ ਦਿੱਤੀ ਹੈ, ਪਹਿਲਾ ਤਾਂ ਅਪੂਰਵ ਕ੍ਰਾਂਤ ਨੇ ਕਿਹਾ ਉਹ ਬਾਕੀ ਦੇ 2 ਕਰੋੜ 23 ਲੱਖ ਰੁਪਏ ਉਨ੍ਹਾਂ ਨੇ ਰਜਿਸਟਰੀ ਤੋਂ ਬਾਅਦ ਦੇ ਦੇਣਗੇ, ਪਰ ਉਨ੍ਹਾਂ ਨੇ ਅੱਜ ਤੱਕ ਰਕਮ ਨਹੀਂ ਵਾਪਸ ਕੀਤੀ,

Scroll to Top