July 4, 2024 11:51 pm
Dinkar Gupta

ਸਾਬਕਾ DGP ਦਿਨਕਰ ਗੁਪਤਾ ਨੇ NIA ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ 27 ਜੂਨ 2022: ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ (Dinkar Gupta) ਨੇ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਪੰਜਾਬ ਕੇਡਰ ਦੇ 1987 ਬੈਚ ਦੇ ਆਈਪੀਐਸ ਅਧਿਕਾਰੀ ਗੁਪਤਾ ਨੇ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਏਜੰਸੀ ਦੇ ਪੂਰੇ ਸਮੇਂ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ।

ਪੰਜਾਬ ਪੁਲਿਸ ਮੁਖੀ ਬਣਨ ਤੋਂ ਪਹਿਲਾਂ, ਗੁਪਤਾ ਨੇ ਇਕ ਯੂਨਿਟ ਦੀ ਅਗਵਾਈ ਕੀਤੀ ਜਿੱਥੇ ਉਸਨੇ ਸਿੱਧੇ ਤੌਰ ‘ਤੇ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕੁਐਡ ਅਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੀ ਨਿਗਰਾਨੀ ਕੀਤੀ ਸੀ ।

ਡੀਜੀਪੀ ਵਜੋਂ ਤਾਇਨਾਤੀ ਤੋਂ ਪਹਿਲਾਂ ਦਿਨਕਰ ਗੁਪਤਾ ਨੂੰ ਡੀਜੀਪੀ ਇੰਟੈਲੀਜੈਂਸ, ਪੰਜਾਬ ਵਜੋਂ ਤਾਇਨਾਤ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਰਾਜ ਖੁਫੀਆ ਵਿੰਗ ਦੀ ਸਿੱਧੀ ਨਿਗਰਾਨੀ ਸ਼ਾਮਲ ਸੀ। ਉਸਨੇ ਰਾਜ ਦੇ ਅੱਤਵਾਦ ਵਿਰੋਧੀ ਦਸਤੇ ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ ਦੀ ਅਗਵਾਈ ਵੀ ਕੀਤੀ।

ਦਿਨਕਰ ਗੁਪਤਾ (Dinkar Gupta) ਨੇ 2004 ਤੋਂ ਜੁਲਾਈ 2012 ਤੱਕ ਗ੍ਰਹਿ ਮੰਤਰਾਲੇ ਦੇ ਨਾਲ ਕੇਂਦਰੀ ਡੈਪੂਟੇਸ਼ਨ ‘ਤੇ ਅੱਠ ਸਾਲ ਕੰਮ ਕੀਤਾ ਜਿਸ ਵਿੱਚ ਉਸਨੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸੁਰੱਖਿਆ ਡਿਵੀਜ਼ਨ ਦੀ ਅਗਵਾਈ ਕਰਨ ਵਰਗੇ ਕਈ ਸੰਵੇਦਨਸ਼ੀਲ ਕੰਮ ਕੀਤੇ। ਪੰਜਾਬ ਦੇ ਡੀਜੀਪੀ ਵਜੋਂ ਸੇਵਾ ਕਰਦੇ ਹੋਏ, ਉਸਨੇ ਆਪਣੀ ਪਤਨੀ ਵਿਨੀ ਮਹਾਜਨ ਦੇ ਅਧੀਨ ਵੀ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਵਿਨੀ ਮਹਾਜਨ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ।