ਕਰਤਾਰਪੁਰ 13 ਅਗਸਤ 2022: ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਮੌਜੂਦਾ ਐਮ.ਐਲ.ਏ ਸੁਖਜਿੰਦਰ ਰੰਧਾਵਾ (Sukhjinder Randhawa) ਵਲੋਂ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਕਰਤਾਰਪੁਰ ਕੋਰੀਡੋਰ ਇੰਡੋ-ਪਾਕ ਸਰਹੱਦ ਤੋਂ 75 ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ ਗਈ |
ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਸ਼ਾਮਲ ਹੋਏ | ਸੈਂਕੜੇ ਤਿਰੰਗੇ ਹਵਾ ਵਿਚ ਲਹਿਰਾਉਂਦੇ ਦਿਖਾਈ ਦਿੱਤੇ | ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਸ ਤਿਰੰਗੇ ਦਾ ਸਨਮਾਨ ਅਸੀਂ ਨਵਾਂ ਨਹੀਂ ਕਰਨ ਲੱਗੇ ਤਿਰੰਗੇ ਦਾ ਸਨਮਾਨ ਤਾਂ ਸ਼ੁਰੂ ਤੋਂ ਹੀ ਸਾਡੇ ਦਿਲਾਂ ਅੰਦਰ ਵੱਸਿਆ ਹੋਇਆ ਹੈ |
ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਆਪਣੀਆ ਜਾਨਾਂ ਦੇ ਕੇ ਇਹ ਆਜ਼ਾਦੀ ਅਤੇ ਤਿਰੰਗੇ ਦਾ ਸਨਮਾਨ ਹਾਸਲ ਕੀਤਾ ਸੀ ਤੇ ਅਸੀਂ ਇਹ ਸਨਮਾਨ ਕਿਵੇ ਭੁਲਾ ਸਕਦੇ ਹਾਂ| ਓਥੇ ਹੀ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੇ ਲੀਡਰ ਦੱਸਣ ਕੇ ਓਹਨਾ ਦੇ ਕਿਸ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਨੇ ਦੇਸ਼ ਦੀ ਆਜ਼ਾਦੀ ਖਾਤਰ ਸ਼ਹਾਦਤ ਦਿੱਤੀ ਹੈ |
ਭਾਜਪਾ ਦੇ ਕਹਿਣ ਤੇ ਅਸੀਂ ਦੇਸ਼ ਭਗਤ ਨਹੀਂ ਬਣਨਾ ਦੇਸ਼ ਭਗਤੀ ਪਹਿਲਾਂ ਤੋਂ ਹੀ ਸਾਡੇ ਖ਼ੂਨ ਵਿਚ ਹੈ ,ਮੋਦੀ ਇਹ ਦੱਸਣ ਕੇ ਪਿਛਲੇ ਅੱਠ ਸਾਲ ਓਹਨਾਂ ਨੂੰ ਤਿਰੰਗਾ ਕਿਊ ਨਹੀਂ ਯਾਦ ਆਇਆ ਹੁਣ ਜਦ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਾਜਪਾ ਨੂੰ ਵੀ ਤਿਰੰਗਾ ਯਾਦ ਆ ਗਿਆ| ਓਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਐਸ.ਜੀ.ਪੀ.ਸੀ ਵਲੋਂ ਦਿੱਤੇ ਜਾ ਰਹੇ ਮੰਗ ਪੱਤਰਾਂ ਨੂੰ ਲੈ ਕੇ ਰੰਧਾਵਾ ਨੇ ਕਿਹਾ ਕਿ ਇਹਨਾਂ ਨੂੰ ਬੰਦੀ ਸਿੰਘਾਂ ਤੇ ਸਿਵਾਏ ਸਿਆਸਤ ਕਰਨ ਤੋਂ ਇਲਾਵਾ ਕੁਝ ਨਹੀਂ ਆਉਂਦਾ |
ਜਦੋ ਮੈਂ ਪੰਜਾਬ ਦਾ ਗ੍ਰਹਿ ਮੰਤਰੀ ਸੀ ਤਾਂ ਉਸ ਵੇਲੇ ਸੱਤ ਬੰਦੀ ਸਿੰਘ ਰਿਹਾਅ ਕੀਤੇ ਸੀ ਤੇ ਭਾਈ ਬਲਵੰਤ ਸਿੰਘ ਰਾਜੁਆਣਾ ਦੀ ਰਿਹਾਈ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਚਿੱਠੀ ਲਿਖੀ ਸੀ, ਰਾਜੁਆਣੇ ਦੀ ਰਿਹਾਈ ਤਾਂ ਦੂਰ ਕੇਜਰੀਵਾਲ ਨੇ ਚਿੱਠੀ ਦਾ ਜਵਾਬ ਨਹੀਂ ਸੀ ਦਿੱਤਾ, ਇਸ ਦੇ ਨਾਲ ਹੀ ਬਿਕਰਮ ਮਜੀਠੀਆ ਦੀ ਜ਼ਮਾਨਤ ਬਾਰੇ ਪੁੱਛੇ ਸਵਾਲ ਤੇ ਰੰਧਾਵਾ ਨੇ ਕਿਹਾ ਕਿ ਆਪ ਪਾਰਟੀ ਅਤੇ ਸ਼ਿਰੋਮਣੀ ਅਕਾਲੀ ਦਲ ਮਿਲਕੇ ਗੇਮ ਖੇਡ ਰਹੇ ਹਨ|