TheUnmute.com

ਆਲੋਚਨਾ ਦਾ ਸਾਹਮਣਾ ਕਰ ਰਹੇ ਅਰਸ਼ਦੀਪ ਸਿੰਘ ਦੇ ਬਚਾਅ ‘ਚ ਉਤਰੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ

ਚੰਡੀਗੜ੍ਹ 05 ਸਤੰਬਰ 2022: ਭਾਰਤ ਨੂੰ ਏਸ਼ੀਆ ਕੱਪ 2022 (Asia Cup 2022) ਦੇ ਸੁਪਰ-4 ਦੇ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ । ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ | ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 181 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਨੇ ਇਕ ਗੇਂਦ ‘ਤੇ ਪੰਜ ਵਿਕਟਾਂ ਦੇ ਨੁਕਸਾਨ ‘ਤੇ ਮੈਚ ਜਿੱਤ ਲਿਆ।

ਇਸ ਦੌਰਾਨ ਮੈਚ ‘ਚ ਅਰਸ਼ਦੀਪ ਸਿੰਘ (Arshdeep Singh) ਨੇ ਪਾਕਿਸਤਾਨ ਦੇ ਆਸਿਫ ਅਲੀ ਦਾ ਕੈਚ ਛੱਡ ਦਿੱਤਾ ਜਿਸਦੀ ਹਰਾ ਜਗ੍ਹਾ ਆਲੋਚਨਾ ਕੀਤੀ ਜਾ ਰਹੀ ਹੈ | ਇਸ ਦੌਰਾਨ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Harbhajan Singh) ਅਰਸ਼ਦੀਪ ਦੇ ਬਚਾਅ ‘ਚ ਉੱਤਰੇ | ਉਨ੍ਹਾਂ ਨੇ ਆਲੋਚਕਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੋਈ ਵੀ ਜਾਣ ਬੁੱਝ ਕੇ ਕੈਚ ਨਹੀਂ ਛੱਡਦਾ..ਸਾਨੂੰ ਆਪਣੇ ਮੁੰਡਿਆਂ ‘ਤੇ ਮਾਣ ਹੈ.. ਪਾਕਿਸਤਾਨ ਨੇ ਵਧੀਆ ਖੇਡ ਖੇਡਿਆ.. ਸ਼ਰਮ ਆ ਰਹੀ ਹੈ ਅਜਿਹੇ ਲੋਕਾਂ ‘ਤੇ ਜੋ ਇਸ ਪਲੇਟਫਾਰਮ ‘ਤੇ ਅਰਸ਼ਦੀਪ ਅਤੇ ਟੀਮ ਦੇ ਮੁਕਾਬਲੇ ਬਾਰੇ ਅਜਿਹੀਆਂ ਘਟੀਆ ਗੱਲਾਂ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਅਰਸ਼ਦੀਪ ਗੋਲਡ ਹੈ |

IND vs PAK: Stop Criticising Arshdeep Singh: Harbhajan Singh And Mohammad Hafeez Support Young Bowler As Pakistan Beat India In Asia Cup Thriller

ਆਲੋਚਕਾਂ ਨੇ ਅਰਸ਼ਦੀਪ ਸਿੰਘ (Arshdeep Singh) ਨੂੰ ਭਾਰਤ ਦੀ ਹਾਰ ਦਾ ਕਾਰਨ ਦੱਸ ਰਹੇ ਹਨ ।ਅਰਸ਼ਦੀਪ ਨੇ ਰਵੀ ਬਿਸ਼ਨੋਈ ਦੀ ਗੇਂਦ ‘ਤੇ ਕੈਚ ਛੱਡ ਅਤੇ ਉਸ ਨੇ ਅੱਠ ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ। ਭੁਵਨੇਸ਼ਵਰ ਨੇ 19ਵੇਂ ਓਵਰ ‘ਚ 19 ਦੌੜਾਂ ਅਤੇ ਅਰਸ਼ਦੀਪ ਨੇ ਆਖਰੀ ਓਵਰ ‘ਚ ਸਿਰਫ 7 ਦੌੜਾਂ ਬਾਕੀ ਸਨ ਜੋ ਕਿ ਟੀ-20 ‘ਚ ਆਸਾਨੀ ਨਾਲ ਬਣ ਸਕਦੇ ਹਨ, ਅਜਿਹੇ ‘ਚ ਭਾਰਤ ਦੀ ਹਾਰ ਤੈਅ ਸੀ। 23 ਸਾਲਾ ਤੇਜ਼ ਗੇਂਦਬਾਜ਼ ਅਰਸ਼ਦੀਪ ਨੇ ਮੈਚ ਵਿੱਚ ਪ੍ਰਭਾਵਸ਼ਾਲੀ ਗੇਂਦਬਾਜ਼ੀ ਕੀਤੀ। ਉਸ ਨੇ 3.5 ਓਵਰ ਸੁੱਟੇ ਅਤੇ 27 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ ।

 

Exit mobile version