Site icon TheUnmute.com

ਸਾਬਕਾ ਕ੍ਰਿਕਟਰ ਆਸ਼ੀਸ਼ ਨਹਿਰਾ ਆਈਪੀਐਲ ਦੀ ਇਸ ਟੀਮ ਦੇ ਹੋਣਗੇ ਮੁੱਖ ਕੋਚ

ashish nehra

ਚੰਡੀਗੜ੍ਹ 4 ਜਨਵਰੀ 2022: ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ (Ashish Nehra) ਅਹਿਮਦਾਬਾਦ ਆਈਪੀਐਲ (Ahmedabad IPL) ਟੀਮ ਦੇ ਮੁੱਖ ਕੋਚ ਹੋਣਗੇ ਜਦਕਿ ਇੰਗਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਕਰਮ ਸੋਲੰਕੀ ਇਸ ਦੇ ਕ੍ਰਿਕਟ ਡਾਇਰੈਕਟਰ ਹੋਣਗੇ। ਸਾਬਕਾ ਵਿਸ਼ਵ ਕੱਪ ਜੇਤੂ ਭਾਰਤੀ ਕੋਚ ਗੈਰੀ ਕਰਸਟਨ ਇਸ ਟੀਮ ਦੇ ਮੈਂਟਰ ਹੋਣਗੇ।

ਅਹਿਮਦਾਬਾਦ ਆਈਪੀਐਲ (Ahmedabad IPL) ਦੇ ਇੱਕ ਸੂਤਰ ਨੇ ਕਿਹਾ ਕਿ ਅਹਿਮਦਾਬਾਦ ਦੀ ਟੀਮ ਅਜੇ ਕੋਈ ਰਸਮੀ ਐਲਾਨ ਨਹੀਂ ਕਰ ਸਕਦੀ ਕਿਉਂਕਿ ਇਹ ‘ਇਰਾਦਾ ਪੱਤਰ’ ਮਿਲਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਦੀ ਅਹਿਮਦਾਬਾਦ ਟੀਮ ਦੇ ਉੱਚ ਅਧਿਕਾਰੀਆਂ ਨੇ ਇੰਟਰਵਿਊ ਲਈ ਹੈ ਅਤੇ ਉਨ੍ਹਾਂ ਨੂੰ ਇਸ ਸੀਜ਼ਨ ਲਈ ਚੁਣਿਆ ਗਿਆ ਹੈ। ਆਸ਼ੀਸ਼ ਨਹਿਰਾ (Ashish Nehra)ਇਸ ਤੋਂ ਪਹਿਲਾਂ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕੋਚ ਰਹਿ ਚੁੱਕੇ ਹਨ।

Exit mobile version