TheUnmute.com

ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ ਦੀ ਐਸ਼ਵਰਿਆ ਰਾਏ ਬੱਚਨ ‘ਤੇ ਭੱਦੀ ਟਿੱਪਣੀ, ਸੋਸ਼ਲ ਮੀਡੀਆ ‘ਤੇ ਭਾਰੀ ਆਲੋਚਨਾ

ਚੰਡੀਗੜ੍ਹ, 14 ਨਵੰਬਰ 2023: ਪਾਕਿਸਤਾਨ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਿਆ ਹੈ। ਇਸ ਵਾਰ ਲੀਗ ‘ਚ ਪਾਕਿਸਤਾਨ ਦਾ ਕਾਫੀ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇੰਨਾ ਹੀ ਨਹੀਂ ਪਾਕਿਸਤਾਨ ਨੂੰ ਆਪਣੀ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕਾਰਨ ਸੋਸ਼ਲ ਮੀਡੀਆ ‘ਤੇ ਟ੍ਰੋਲ ਦਾ ਸਾਹਮਣਾ ਕਰਨਾ ਪਿਆ। ਹੁਣ ਪਾਕਿਸਤਾਨੀ ਟੀਮ ਆਪਣੇ ਦੇਸ਼ ਪਰਤ ਆਈ ਹੈ। ਅਜਿਹੇ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ (Abdul Razak) ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ‘ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ‘ਤੇ ਗੱਲ ਕਰਦੇ ਹੋਏ ਐਸ਼ਵਰਿਆ ਰਾਏ ਬੱਚਨ ਨੂੰ ਲੈ ਕੇ ਭੱਦੀ ਟਿੱਪਣੀ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਭਾਰੀ ਆਲੋਚਨਾ ਹੋ ਰਹੀ ਹੈ |

ਅਬਦੁਲ ਰਜ਼ਾਕ ਦੇ ਬਿਆਨ ਦਾ ਇੱਕ ਵੀਡੀਓ ਇੰਟਰਨੈਟ ‘ਤੇ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਸਾਬਕਾ ਪਾਕਿਸਤਾਨੀ ਖਿਡਾਰੀਆਂ ਸ਼ਾਹਿਦ ਅਫਰੀਦੀ, ਉਮਰ ਗੁਲ ਅਤੇ ਹੋਰਾਂ ਨਾਲ ਇੱਕ ਇਵੈਂਟ ਵਿੱਚ ਦੇਖਿਆ ਗਿਆ ਸੀ। ਇਸ ਪ੍ਰੋਗਰਾਮ ‘ਚ ਅਬਦੁਲ ਰਜ਼ਾਕ ਨੇ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪ੍ਰਤੀ ਭੱਦੀ ਟਿੱਪਣੀ ਕੀਤੀ ਹੈ। ਪਾਕਿਸਤਾਨੀ ਖਿਡਾਰੀ ਦੇ ਇਸ ਬਿਆਨ ਦੀ ਹਰ ਕੋਈ ਆਲੋਚਨਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

ਰਜ਼ਾਕ (Abdul Razak) ਨੇ ਕਿਹਾ, ‘ਜੇਕਰ ਤੁਹਾਡੀ ਸੋਚ ਇਹ ਹੈ ਕਿ ਮੈਂ ਐਸ਼ਵਰਿਆ ਰਾਏ ਨਾਲ ਵਿਆਹ ਕਰ ਲਵਾਂ ਅਤੇ ਉੱਥੋਂ ਇਕ ਨੇਕ ਤੇ ਪ੍ਰਹੇਜਦਾਰ (ਆਦਰਸ਼ ਅਤੇ ਸੰਜਮੀ) ਬੱਚੇ ਦਾ ਜਨਮ ਹੋਵੇਗਾ, ਤਾਂ ਅਜਿਹਾ ਕਦੇ ਨਹੀਂ ਹੋ ਸਕਦਾ। ਇਸ ਲਈ ਤੁਹਾਨੂੰ ਪਹਿਲਾਂ ਆਪਣੀ ਨੀਅਤ ਠੀਕ ਕਰਨੀ ਪਵੇਗੀ, ਤਦ ਹੀ ਟੀਮ ਅਤੇ ਉਸ ਦਾ ਪ੍ਰਦਰਸ਼ਨ ਠੀਕ ਰਹੇਗਾ।

Exit mobile version