ਚੰਡੀਗੜ੍ਹ 6 ਫਰਵਰੀ 2022 : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਲੰਘੀ ਦੇਰ ਰਾਤ ਫੋਰਟਿਸ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ। ਦੱਸਣਾ ਬਣਦਾ ਹੈ ਕਿ, ਬੀਤੇ ਦਿਨ ਸਿਹਤ ਵਿਗੜਨ ਕਾਰਨ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੂੰ ਪਹਿਲਾਂ ਪੀਜੀਆਈ ਲਿਆਂਦਾ ਗਿਆ, ਜਿੱਥੇ ਡਾਕਟਰ ਨੇ ਅੱਗੇ ਚੈਕਅੱਪ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਭੇਜ ਦਿੱਤਾ ਗਿਆ।
ਫੋਰਟਿਸ ਹਸਪਤਾਲ ਵਿੱਚ ਡਾਕਟਰਾਂ ਵਲੋਂ ਬਾਦਲ ਦੇ ਦਿਲ ਦੇ ਟੈਸਟ ਕੀਤੇ ਗਏ, ਜੋ ਰਿਪੋਰਟ ਵਿੱਚ ਠੀਕ ਪਾਏ ਗਏ। ਜਿਸ ਤੋਂ ਬਾਅਦ ਬਾਦਲ ਨੂੰ ਡਾਕਟਰਾਂ ਵੱਲੋਂ ਛੁੱਟੀ ਦੇ ਦਿੱਤੀ ਗਈ। ਇਥੇ ਦੱਸਣਾ ਇਹ ਵੀ ਬਣਦਾ ਹੈ ਕਿ, ਕੋਰੋਨਾ ਪੀੜ੍ਹਤ ਹੋਣ ਕਾਰਨ ਕੁੱਝ ਦਿਨ ਪਹਿਲਾਂ ਵੀ ਬਾਦਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ।