Site icon TheUnmute.com

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿੱਤ ਦਾ ਕੀਤਾ ਦਾਅਵਾ

ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ 20 ਫਰਵਰੀ 2022: ਪੰਜਾਬ ਚੋਣਾਂ ਜਾਰੀ ਹਨ ਇਸਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿਖੇ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਟਿਆਲਾ ਤੋਂ ਜਿੱਤ ਦਾ ਦਾਅਵਾ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਦੇ ਟਵੀਟ ਅਨੁਸਾਰ, ਕੈਪਟਨ ਨੇ ਕਿਹਾ, ”ਮੈਨੂੰ ਪਟਿਆਲਾ ਦੀ ਜਿੱਤ ਯਕੀਨੀ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਚੋਣਾਂ ਜਿੱਤਾਂਗੇ.. ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਵੱਖਰੀ ਦੁਨੀਆ ‘ਚ ਰਹਿੰਦੇ ਹਨ ਅਤੇ ਪੰਜਾਬ ‘ਚ ਖ਼ਤਮ ਹੋ ਜਾਣਗੇ।”

Exit mobile version