Site icon TheUnmute.com

ਜੰਗਲਾਤ ਵਰਕਰਜ਼ ਯੂਨੀਅਨ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਬੈਠਕ

Forest Workers Union

ਪਟਿਆਲਾ, 03 ਅਕਤੂਬਰ 2023: ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ (Forest Workers Union) ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਜੱਥੇਬੰਦੀ ਦੇ ਮੁੱਖ ਸਲਾਹਕਾਰ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਾ ਕਰਵਾਉਣ ਲਈ ਵਿਭਾਗ ਵੱਲੋਂ ਲਗਾਈਆ ਸ਼ਰਤਾ ਜਿਵੇ ਕਿ ਵਿਦਿਆ ਯੋਗਤਾ ਕਾਂਟੀਨਿਊ ਸਰਵਿਸ ਅਤੇ ਮਾਨਯੋਗ ਕੋਰਟ ਵਿੱਚ ਚੱਲ ਰਹੇ ਕੇਸਾਂ ਵਿਚਾਰਨ ਲਈ ਅਤੇ ਬਿਨਾ ਸ਼ਰਤ ਪੱਕੇ ਕਰਵਾਉਣ ਲਈ ਅੱਜ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਵਿੱਚ ਸਕੱਤਰ ਵਿੱਤ ਵਿਭਾਗ, ਪ੍ਮੁੱਖ ਸਕੱਤਰ ਵਣ ਵਿਭਾਗ ਵਿਕਾਸ ਗਰਗ, ਪ੍ਰਧਾਨ ਮੁੱਖ ਵਣ ਪਾਲ ਪੰਜਾਬ ਆਰ ਕੇ ਮਿਸ਼ਰਾ, ਵਧੀਕ ਮੁੱਖ ਵਣ ਪਾਲ ਨਧੀ ਵਾਸਤਵ ਹਾਜ਼ਰ ਸਨ |

ਅੱਜ ਮੀਟਿੰਗ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿਵਾਇਆ ਕਿ ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ (Forest Workers Union) ਨੂੰ ਪੱਕੇ ਕਰਨ ਲਈ ਜੋ ਵਿੱਦਿਅਕ ਯੋਗਤਾ ਦੀ ਸ਼ਰਤ ਲਾਈ ਗਈ ਹੈ ਉਹਨਾ ਨੂੰ ਖ਼ਤਮ ਕਰਕੇ ਬਿਨਾ ਸ਼ਰਤ ਪੱਕਾ ਕੀਤਾ ਜਾਵੇਗਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੱਸਿਆ ਗਿਆ ਕਿ ਜ਼ੋ ਪਿਛਲੇ ਸਮੇਂ ਦੌਰਾਨ ਵਣ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਗਿਆ ਸੀ ਉਹਨਾਂ ਪਰ ਕੋਈ ਵਿਦਿਅਕ ਯੋਗਤਾ ਦੀ ਸ਼ਰਤ ਨਹੀਂ ਸੀ ਇਸ ਲਈ ਹੁਣ ਜ਼ੋ ਵਰਕਰ ਪੱਕੇ ਕੀਤੇ ਜਾਣੇ ਹਨ ਉਨ੍ਹਾਂ ਨੂੰ ਵੀ ਵਿੱਦਿਆ ਯੋਗਤਾ ਤੋਂ ਛੋਟ ਦਿੱਤੀ ਜਾਵੇ |

ਵਿੱਤ ਮੰਤਰੀ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੋ ਵਰਕਰ ਵਿੱਦਿਅਕ ਯੋਗਤਾ ਪੂਰੀ ਨਹੀਂ ਕਰਦੇ ਉਹਨਾਂ ਦਾ ਇੱਕ ਨੋਟ ਤਿਆਰ ਕਰਕੇ ਭੇਜਿਆ ਜਾਵੇ | ਉਸ ਤੋਂ ਬਾਅਦ ਇਹ ਸ਼ਰਤ ਹਟਾਉਣ ਦਾ ਭਰੋਸਾ ਦਿੱਤਾ ,ਅਤੇ ਵਰਕਰਾਂ ਦੇ ਕੋਟ ਕੇਸ ਪੱਕੇ ਹੋਣ ਲਈ ਚੱਲਦੇ ਹਨ ਉਸ ਵਾਸਤੇ ਕੋਈ ਸ਼ਰਤ ਨਹੀਂ ਹੈ ਉਹਨਾਂ ਦੇ ਨਾਂ ਪੱਕੇ ਕਰਨ ਵਾਸਤੇ ਵੈਰੀਫਾਈ ਕੀਤੇ ਜਾਣਗੇ | ਅੱਜ ਦੀ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਜਸਵਿੰਦਰ ਸਿੰਘ ਸੌਜਾ,ਸੁਲੱਖਣ ਸਿੰਘ ਮੋਹਾਲੀ ,ਸੁਖਮੰਦਰ ਸਿੰਘ ਮੁਕਤਸਰ ਸਾਹਿਬ ਆਦਿ ਆਗੂ ਹਾਜ਼ਰ ਸੀ।

Exit mobile version