Site icon TheUnmute.com

ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀ ਕੋਲੋਂ 26 ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ

foreign currency

ਅੰਮ੍ਰਿਤਸਰ, 11 ਅਪ੍ਰੈਲ 2024: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ, ਕਸਟਮ ਵਿਭਾਗ ਨੇ ਵੱਖ-ਵੱਖ ਮੁੱਲਾਂ ਦੀਆਂ ਵਿਦੇਸ਼ੀ ਕਰੰਸੀ (foreign currency) ਬਰਾਮਦ ਕੀਤੀ ਹੈ । ਸੀਆਈਐਸਐਫ ਦੁਆਰਾ ਯਾਤਰੀਆਂ ਦੇ ਸਮਾਨ ਦੀ ਸੁਰੱਖਿਆ ਜਾਂਚ ਦੌਰਾਨ ਐਕਸ-ਰੇ ਵਿੱਚ ਕਰੰਸੀ ਵਰਗੀਆਂ ਸ਼ੱਕੀ ਵਸਤੂਆਂ ਵੇਖੀਆਂ ਗਈਆਂ। ਯਾਤਰੀ ਨੂੰ ਬਾਅਦ ਵਿੱਚ ਅਗਲੀ ਕਾਰਵਾਈ ਲਈ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।

ਜਾਂਚ ਦੌਰਾਨ ਵੱਖ-ਵੱਖ ਮੁੱਲਾਂ ਦੀ ਵਿਦੇਸ਼ੀ ਕਰੰਸੀ (foreign currency) ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਕਤ ਯਾਤਰੀ ਵਿਦੇਸ਼ ਜਾਣ ਦੀ ਫ਼ਿਰਾਕ ‘ਚ ਸੀ, ਉਸ ਕੋਲੋਂ ਕੁੱਲ 25,900 ਪੌਂਡ ਸਟਰਲਿੰਗ, ਜਿਸਦੀ ਕੀਮਤ 26,91,010/- ਰੁਪਏ ਹੈ, ਬਰਾਮਦ ਕੀਤੀ ਗਈ। ਇਹ ਰਕਮ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤੀ ਗਈ ਸੀ।

Exit mobile version