Site icon TheUnmute.com

ਖੇਲੋ ਇੰਡੀਆ ਯੂਥ ਗੇਮਜ਼ ਲਈ ਮੱਲਖੰਭ ਟੀਮਾਂ ਦੇ ਟਰਾਇਲ 3 ਜਨਵਰੀ ਤੇ ਵਾਲੀਬਾਲ ਦੇ ਟਰਾਇਲ 5 ਜਨਵਰੀ ਨੂੰ ਹੋਣਗੇ

Sewa kendra

ਚੰਡੀਗੜ੍ਹ, 2 ਜਨਵਰੀ 2023: 6ਵੀਆਂ ਖੇਲੋ ਇੰਡੀਆ ਯੂਥ ਗੇਮਜ਼ (Khelo India Youth Games) ਲਈ ਪੰਜਾਬ ਦੀਆਂ ਮੱਲਖੰਭ ਟੀਮਾਂ (ਲੜਕੇ ਤੇ ਲੜਕੀਆਂ) ਦੀ ਚੋਣ ਲਈ ਟਰਾਇਲ 3 ਜਨਵਰੀ ਅਤੇ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਲਏ ਜਾ ਰਹੇ ਹਨ। ਇਹ ਖੇਡਾਂ ਤਾਮਿਲਨਾਡੂ ਵਿਖੇ 19 ਤੋਂ 31 ਜਨਵਰੀ 2024 ਤੱਕ ਕਰਵਾਈਆਂ ਜਾ ਰਹੀਆਂ ਹਨ।

ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਲਖੰਭ (ਲੜਕੇ ਅਤੇ ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 3 ਜਨਵਰੀ ਨੂੰ ਸਵੇਰੇ 11 ਵਜੇ ਸੈਫਰਨ ਪਬਲਿਕ ਸਕੂਲ ਫਗਵਾੜਾ (ਕਪੂਰਥਲਾ) ਵਿਖੇ ਲਏ ਜਾ ਰਹੇ ਹਨ। ਇਸੇ ਤਰ੍ਹਾਂ ਵਾਲੀਬਾਲ (ਲੜਕੀਆਂ) ਦੀ ਟੀਮ ਲਈ ਚੋਣ ਟਰਾਇਲ 5 ਜਨਵਰੀ ਨੂੰ ਸਵੇਰੇ 11 ਵਜੇ ਸਪੋਰਟਸ ਕੰਪਲੈਕਸ ਸੈਕਟਰ 63 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਲਏ ਜਾ ਰਹੇ ਹਨ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ/ਖਿਡਾਰਨਾਂ ਦੀ ਜਨਮ ਮਿਤੀ 1 ਜਨਵਰੀ 2005 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ।

Exit mobile version