Site icon TheUnmute.com

ਦੇਸ਼ ‘ਚ ਪਹਿਲੀ ਵਾਰ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਸੁਣਵਾਈ ਦਾ ਕੀਤਾ ਲਾਈਵ ਪ੍ਰਸਾਰਣ

Supreme Court

ਚੰਡੀਗੜ੍ਹ 27 ਸਤੰਬਰ 2022: ਭਾਰਤੀ ਨਿਆਂਪਾਲਿਕਾ ਦੇ ਇਤਿਹਾਸ ਵਿੱਚ ਅੱਜ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਪਣੀ ਕਾਰਵਾਈ ਨੂੰ ਯੂਟਿਊਬ ‘ਤੇ ਲੋਕਾਂ ਦੇ ਦੇਖਣ ਲਈ ਲਾਈਵ ਪ੍ਰਸਾਰਣ ਕੀਤਾ। ਇਸ ਕਾਰਵਾਈ ਨੂੰ ਅੱਠ ਲੱਖ ਤੋਂ ਵੱਧ ਦਰਸ਼ਕਾਂ ਨੇ ਦੇਖਿਆ। ਇਸ ਦੀ ਸ਼ੁਰੂਆਤ ਅੱਜ ਊਧਵ-ਸ਼ਿੰਦੇ ਮਾਮਲੇ ਨਾਲ ਹੋਈ ਹੈ।

ਸੁਪਰੀਮ ਕੋਰਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਕਦਮ ਦੂਰੀ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ ਅਤੇ ਨਾਗਰਿਕਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਸੁਪਰੀਮ ਕੋਰਟ ਦੀ ਕਾਰਵਾਈ ਨੂੰ ਦੇਖਣ ਦਾ ਮੌਕਾ ਪ੍ਰਦਾਨ ਕਰੇਗਾ।

Exit mobile version