ਚੰਡੀਗੜ੍ਹ 05 ਅਕਤੂਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪੰਜਾਬ ‘ਚ ਪਹਿਲੀ ਵਾਰ ਸਿਰਫ 6 ਮਹੀਨਿਆਂ ‘ਚ ਜੀਐੱਸਟੀ ਕਲੈਕਸ਼ਨ (GST collection) 10000 ਕਰੋੜ ਨੂੰ ਪਾਰ ਕਰ ਗਿਆ ਹੈ। ਜਿਕਰਯੋਗ ਹੈ ਕਿ 2021 ਦੇ 6 ਮਹੀਨਿਆਂ ਵਿੱਚ 8650 ਕਰੋੜ ਜੀਐਸਟੀ ਦੀ ਵਸੂਲੀ ਹੋਈ |
ਮਾਨ ਸਰਕਾਰ ਨੇ ਪਹਿਲੇ 6 ਮਹੀਨਿਆਂ ਵਿੱਚ 10604 ਕਰੋੜ ਦੀ ਵਸੂਲੀ ਦਰਜ ਕੀਤੀ ਹੈ। ਪੰਜਾਬ ਨੇ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ ਵਿੱਚ 22.6% ਦਾ ਵਾਧਾ ਦਰਜ ਕੀਤਾ ਹੈ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਹੈ।