Site icon TheUnmute.com

ਹਰਿਆਣਾ ‘ਚ ਪਹਿਲੀ ਵਾਰ ਸੂਬਾ ਪੱਧਰ ‘ਤੇ ਮਨਾਈ ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ

ਸੈਨ ਜੀ ਮਹਾਰਾਜ

ਚੰਡੀਗੜ੍ਹ, 4 ਦਸੰਬਰ 2023: ਹਰਿਆਣਾ ਵਿਚ ਸੰਤ-ਮਹਾਪੁਰਸ਼ਾਂ ਦੀ ਸਿਖਿਆਵਾਂ ਨੂੰ ਜਨ-ਜਨ ਤਕ ਪਹੁੰਚਾਉਣ ਲਈ ਚਲਾਈ ਜਾ ਰਹੀ ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ ਤਹਿਤ ਅੱਜ ਪਹਿਲੀ ਵਾਰ ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ ਮਨਾਈ ਗਈ। ਜਿਲ੍ਹਾ ਜੀਂਦ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮੰਤਰੀ ਨੇ ਸੈਨ ਸਮਾਜ ਨੂੰ ਕਈ ਸੌਗਾਤਾਂ ਦਿੱਤੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਲਗਭਗ 590 ਕਰੋੜ ਰੁਪਏ ਦੀ 39 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਦੇ ਕੈਲੇਂਡਰ ਵਿਚ 4 ਦਸੰਬਰ ਨੂੰ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੀ ਜੈਯੰਤੀ ਦੇ ਮੌਕੇ ਵਿਚ ਵਿਸ਼ੇਸ਼ ਦਿਵਸ ਵਜੋ ਲਿਖਿਆ ਜਾਵੇਗਾ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਸੈਨ ਸਮਾਜ ਦੇ ਪਰੰਪਰਾਗਤ ਕੰਮਾਂ ਦੀ ਕੁਸ਼ਲਤਾ ਤੇ ਸਿਖਲਾਈ ਲਈ ਗੁਰੂਗ੍ਰਾਮ, ਹਿਸਾਰ, ਰੋਹਤਕ ਅਤੇ ਅੰਬਾਲਾ ਵਿਚ 4 ਕੇਸ਼ ਕੌਸ਼ਲ ਵਿਕਾਸ ਕੇਂਦਰ ਖੋਲੇ ਜਾਣਗੇ। ਇੰਨ੍ਹਾਂ ਕੇਂਦਰਾਂ ਦੀ ਸਫਲਤਾ ਦੇ ਬਾਅਦ ਜਰੂਰਤਅਨੁਸਾਰ ਅਤੇ ਕੇਂਦਰ ਵੀ ਖੋਲੇ ਜਾਣਗੇ।

ਮਨੋਹਰ ਲਾਲ ਨੇ ਸਮਾਜ ਦੀ ਮੰਗ ‘ਤੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਤਕ ਸੈਨ ਸਮਾਜ ਦਾ ਨਾਂਅ ਸੈਨ ਦੇ ਨਾਲ-ਨਾਲ ਨਾਈ ਸ਼ਬਦ ਵੀ ਲਿਖਿਆ ਜਾਂਦਾ ਹੈ। ਪਰ ਹਰਿਆਣਾ ਸਰਕਾਰ ਨੇ ਸੈਨ ਨਾਂਅ ਤੋਂ ਵੱਖ ਪਹਿਚਾਣ ਦੇਣ ਲਈ ਕੇਂਦਰ ਸਰਕਾਰ ਨੂੰ ਇਸ ਸਬੰਧ ਵਿਚ ਪੱਤਰ ਲਿਖਿਆ ਹੈ।

ਜੇਡੀ-7 ਰੋਡ ਗੋਹਾਨਾ ਰੋਡ ਸਥਿਤ ਕੋਰਟ ਦੇ ਸਾਹਮਣੇ ਚੌਕ ਦਾ ਨਾਂਅ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖਿਆ ਜਾਵੇਗਾ

ਮੁੱਖ ਮੰਤਰੀ ਨੇ ਜੀਂਦ ਵਿਚ ਜੇਡੀ-7 ਰੋਡ ਦਾ ਨਾਂਅ ਅਤੇ ਗੋਹਾਨਾ ਰੋਡ ਸਥਿਤ ਕੋਰਟ ਦੇ ਸਾਹਮਣੇ ਚੌਕ ਦਾ ਨਾਂਅ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖੇ ਜਾਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਚੌਕ ‘ਕੇ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੀ ਪ੍ਰਤਿਮਾ ਵੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਭਿਵਾਨੀ ਤੇ ਕਰਨਾਲ ਵਿਚ ਵੀ ਸਮਾਜ ਕਿਸੇ ਸੜਕ ਜਾਂ ਚੌਕ ਦੀ ਪਹਿਚਾਣ ਕਰ ਸਰਕਾਰ ਨੂੰ ਬਣਾਉਣ ਤਾਂ ਉਨ੍ਹਾਂ ਦਾ ਨਾਂਅ ਵੀ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖਿਆ ਜਾਵੇਗਾ।

ਮੁੱਖ ਮੰਤਰੀ ਨੇ ਜੀਂਦ ਦੇ ਧੰਨਾ ਭਗਤ ਮੈਡੀਕਲ ਕਾਲਜ ਪਰਿਸਰ ਵਿਚ ਇਕ ਭਵਨ ਦਾ ਨਾਂਅ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਦੇ ਨਾਂਅ ‘ਤੇ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੀਂਦ ਜਿਲ੍ਹਾ ਵਿਚ ਸਮਾਜ ਨੂੰ ਪਲਾਟ ਦੇ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਪੋਰਟਲ ‘ਤੇ ਬਿਨੈ ਕਰਨਾ ਹੋਵੇਗਾ, ਤਾਂ ਉਨ੍ਹਾਂ ਨੂੰ ਪਲਾਟ ਅਲਾਟ ਕੀਤਾ ਜਾਵੇਗਾ ਅਤੇ ਇਸ ਪਲਾਟ ‘ਤੇ ਧਰਮਸ਼ਾਲਾ ਦੇ ਨਿਰਮਾਣ ਲਈ ਸਾਂਸਦ ਵੱਲੋਂ 11 ਲੱਖ ਰੁਪਏ ਅਤੇ ਆਪਣੇ ਸਵੈਛਿੱਕ ਕੋਸ਼ ਤੋਂ 21 ਲੱਖ ਰੁਪਏ ਸਮੇਤ ਕੁੱਲ 32 ਲੱਖ ਰੁਪਏ ਦੇ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਸੰਤਾਂ-ਮਹਾਪੁਰਸ਼ਾਂ ਦੀ ਜੈਯੰਤੀਆਂ, ਸ਼ਤਾਬਦੀਆਂ ਨੂੰ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈ

ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਸੈਨ ਜੀ ਮਹਾਰਾਜ ਨੇ ਆਪਣੇ ਜੀਵਨ ਵਿਚ ਜਨ-ਜਾਗਰਣ ਦਾ ਕੰਮ ਕੀਤਾ ਅਤੇ ਸੇਵਾ ਭਾਵ ਵਿਅਕਤੀਤਵ ਰੂਪ ਵਿਚ ਖਿਆਤੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਲ 2014 ਵਿਚ ਜਦੋਂ ਸਾਡੀ ਸਰਕਾਰ ਆਈ ਉਦੋਂ ਅਸੀਂ ਇਹ ਪਾਇਆ ਕਿ ਰਾਜਨੀਤਿਕ ਲੋਕ ਸਮਾਜ ਦੇ ਸੰਤਾਂ-ਮਹਾਪੁਰਸ਼ਾਂ ਨੁੰ ਭੁੱਲ ਗਏ ਹਨ, ਪਰ ਅਸੀਂ ਸੰਤਾਂ ਦੀ ਸਿਖਿਆਵਾਂ ਤੇ ਆਦਰਸ਼ਾਂ ਨੂੰ ਪ੍ਰੇਰਣਾ ਵਜੋ ਲੋਕਾਂ ਤਕ ਪਹੁੰਚਾਉਣ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਚਲਾਈ। ਇਸੀ ਯੋਜਨਾ ਦੇ ਤਹਿਤ ਅੱਜ ਦਾ ਇਹ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਮਾਜ ਦੇ ਸਾਰੇ ਸੰਤਾਂ-ਮਹਾਪੁਰਸ਼ਾਂ ਦੀ ਜੈਯੰਤੀਆਂ, ਸ਼ਤਾਬਦੀਆਂ ਨੂੰ ਰਾਜ ਪੱਧਰ ਤੇ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸਮਾਜਿਕ ਕੁਰੀਤਿਆਂ ਨੂੰ ਸਮਾਜ ਦੇ ਸਹਿਯੋਗ ਨਾਲ ਹੀ ਦੂਰ ਕੀਤਾ ਜਾ ਸਕਦਾ ਹੈ। ਇਸ ਦਾ ਸਫਲ ਉਦਾਹਰਣ ਬੇਟੀ ਬਚਾਓ-ਬੇਟੀ ਪੜਾਓ ਹੈ। ਸਮਾਜ ਦੇ ਸਹਿਯੋਗ ਨਾਲ ਅੱਜ ਹਰਿਆਣਾ ਬੇਟੀਆਂ ਨੁੰ ਬਚਾਉਣ ਵਾਲਾ ਸੂਬਾ ਬਣ ਗਿਆ ਹੈ। ਇਸੀ ਤਰ੍ਹਾ , ਵਾਤਾਵਰਣ ਸਰੰਖਣ, ਜਲ ਸਰੰਖਣ, ਨਸ਼ੇ ‘ਤੇ ਰੋਕ ਲਗਾਉਣ ਲਈ ਸਮਾਜ ਦੇ ਲੋਕਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

ਗਰੀਬਾਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਚਲਾਈ ਅਨੇਕ ਭਲਾਈਕਾਰੀ ਯੋਜਨਾਵਾਂ

ਮਨੋਹਰ ਲਾਲ ਨੇ ਕਿਹਾ ਕਿ ਸਾਡੀ ਸਰਕਾਰ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਅੰਤੋਂਦੇਯ ਪਰਿਵਾਰਾਂ ਨੁੰ ਲਾਭ ਦੇਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਈ ਯੋਜਨਾਵਾਂ ਚਲਾਈਆਂ ਹਨ। ਆਵਾਸ ਯੋਜਨਾ , ਨੱਲ ਤੋਂ ਜਲ, ਉਜਵਲਾ ਯੋਜਨਾ, ਬਿਜਲੀ ਕਨੈਕਸ਼ਨ ਦੇ ਕੇ ਉਨ੍ਹਾਂ ਨੇ ਹਰ ਗਰੀਬ ਪਰਿਵਾਰ ਦੀ ਭਲਾਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਯੋਜਨਾਵਾਂ ‘ਤੇ ਗਰੀਬ ਦਾ ਅਧਿਕਾਰ ਹੈ, ਜੋ ਉਸ ਨੂੰ ਮਿਲਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 40 ਕਰੋੜ ਤੋਂ ਵੱਧ ਬੈਂਕ ਖਾਤੇ ਖੁਲਵਾਏ ਹਨ, ਅੱਜ ਕੋਈ ਪਰਿਵਾਰ ਅਜਿਹਾ ਨਹੀਂ ਹੈ, ਜਿਸ ਦਾ ਬੈਂਕ ਖਾਤਾ ਨਹੀਂ ਹੈ। ਸਰਕਾਰੀ ਯੋਜਨਾਵਾਂ ਦਾ ਪੈਸਾ ਸਿੱਧਾ ਅੱਜ ਲਾਭਕਾਰਾਂ ਦੇ ਬੈਂਕ ਖਾਤਿਆਂ ਵਿਚ ਪਹੁੰਜ ਰਿਹਾ ਹੈ। ਪਿਛਲੇ ਦਿਨ ਆਏ ਚੁਣਾਂ ਦੇ ਨਤੀਜਿਆਂ ਨੇ ਇਹ ਸਪਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੀ ਭਲਾਈਕਾਰੀ ਨੀਤੀਆਂ ਦੀ ਜਿੱਤ ਹੋਈ ਹੈ। ਸਾਡੀ ਸਰਕਾਰ ਲਗਾਤਾਰ ਗਰੀਬਾਂ, ਮਜਦੂਰ, ਕਿਸਾਨਾਂ, ਜਰੂਰਤਮੰਦਾਂ ਸਮੇਤ ਹਰ ਵਰਗ ਦੀ ਭਲਾਈ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਪਹਿਲਾਂ ਦੀ ਸਰਕਾਰਾਂ ਦੇ ਮੁਕਾਬਲੇ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਵਿਕਾਸ ਦੇ ਦੋਗਣੇ ਕੰਮ ਹੋ ਰਹੇ ਹਨ ਅਤੇ ਘੱਟ ਖਰਚ ‘ਤੇ ਹੋ ਰਹੇ ਹਨ।

Exit mobile version